ਪੂਰਬੀ ਕੀਨੀਆ ਵਿਚ ਸੜਕੀ ਹਾਦਸੇ ਦੌਰਾਨ 7 ਹਲਾਕ ਤੇ 63 ਜ਼ਖਮੀ

Friday, Dec 13, 2019 - 01:05 AM (IST)

ਪੂਰਬੀ ਕੀਨੀਆ ਵਿਚ ਸੜਕੀ ਹਾਦਸੇ ਦੌਰਾਨ 7 ਹਲਾਕ ਤੇ 63 ਜ਼ਖਮੀ

ਮਕੁਏਨੀ (ਕੀਨੀਆ)- ਨੈਰੋਬੀ-ਮੋਮਬਾਸਾ ਹਾਈਵੇਅ 'ਤੇ ਦੋ ਯਾਤਰੀ ਬੱਸਾਂ ਵਿਚਾਲੇ ਟੱਕਰ ਤੋਂ ਬਾਅਦ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਗਈ ਤੇ 63 ਹੋਰ ਲੋਕ ਜ਼ਖਮੀ ਹੋ ਗਏ। ਸਿਨਹੂਆ ਪੱਤਰਕਾਰ ਏਜੰਸੀ ਨੇ ਪੁਲਸ ਦੇ ਹਵਾਲੇ ਨਾਲ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ।

ਡਿਵੀਜ਼ਨਲ ਪੁਲਸ ਕਮਾਂਡਰ ਜੋਸਫ ਓਲੇ ਨੈਪੀਅਨ ਨੇ ਕਿਹਾ ਕਿ ਦੋਵੇਂ ਵਾਹਨ ਮਾਡਰਨ ਕੋਸਟ ਨਾਲ ਸਬੰਧਤ ਹਨ ਤੇ ਸਲਾਮਾ ਇਲਾਕੇ ਨੇੜੇ ਆਪਸ ਵਿਚ ਟਕਰਾ ਗਏ। ਮਾਡਰਨ ਕੋਸਟ ਪੂਰਬੀ ਅਫਰੀਕਾ ਦੇ ਖੇਤਰ ਵਿਚ ਪ੍ਰਮੁੱਖ ਬੱਸ ਕੰਪਨੀ ਹੈ। ਨੈਪੀਅਨ ਨੇ ਕਿਹਾ ਕਿ ਇਸ ਘਟਨਾ, ਜੋ ਸਵੇਰੇ 2 ਵਜੇ ਵਾਪਰੀ, ਤੋਂ ਇਕ ਦਿਨ ਪਹਿਲਾਂ ਵੀ ਮਾਡਰਨ ਕੋਸਟ ਦੀ ਬੱਸ ਤੇ ਇਕ ਹੋਰ ਬੱਸ ਦੀ ਟੱਕਰ ਹੋਈ ਸੀ। ਪੁਲਸ ਕਮਾਂਡਰ ਨੇ ਕਿਹਾ ਕਿ ਅਸੀਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਬੱਸ ਨੈਰੋਬੀ ਜਾ ਰਹੀ ਸੀ ਜਦੋਂ ਕਿ ਦੂਜੀ ਤੱਟਵਰਤੀ ਸ਼ਹਿਰ ਮੋਮਬਾਸਾ ਜਾ ਰਹੀ ਸੀ। ਉਹਨਾਂ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


author

Baljit Singh

Content Editor

Related News