ਵੱਡੀ ਖ਼ਬਰ : ਨਦੀ 'ਚ ਡੁੱਬਣ ਵਾਲੀ ਬੱਸ 'ਚ ਸਵਾਰ ਸੱਤ ਭਾਰਤੀਆਂ ਦੀ ਹੋਈ ਪਛਾਣ

Friday, Jul 12, 2024 - 12:52 PM (IST)

ਕਾਠਮੰਡੂ  (ਭਾਸ਼ਾ): ਨੇਪਾਲ ਵਿਚ ਸ਼ੁੱਕਰਵਾਰ ਤੜਕੇ ਢਿੱਗਾਂ ਡਿੱਗਣ ਕਾਰਨ ਦੋ ਬੱਸਾਂ ਦੇ ਨਦੀ ਵਿਚ ਵਹਿ ਜਾਣ ਕਾਰਨ 60 ਤੋਂ ਵੱਧ ਯਾਤਰੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਇਨ੍ਹਾਂ ਯਾਤਰੀਆਂ ਵਿੱਚ ਸੱਤ ਭਾਰਤੀ ਨਾਗਰਿਕ ਵੀ ਸ਼ਾਮਲ ਦੱਸੇ ਜਾ ਰਹੇ ਹਨ। ਪੁਲਸ ਮੁਤਾਬਕ ਜ਼ਮੀਨ ਖਿਸਕਣ 'ਚ ਦੱਬੇ ਯਾਤਰੀਆਂ 'ਚ 7 ਭਾਰਤੀ ਨਾਗਰਿਕ ਸਨ, ਜਿਨ੍ਹਾਂ 'ਚੋਂ 6 ਦੀ ਪਛਾਣ ਸੰਤੋਸ਼ ਠਾਕੁਰ, ਸੁਰਿੰਦਰ ਸਾਹ, ਅਦਿਤ ਮੀਆਂ, ਸੁਨੀਲ, ਸ਼ਾਹਨਵਾਜ਼ ਆਲਮ ਅਤੇ ਅੰਸਾਰੀ ਵਜੋਂ ਹੋਈ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਗਲੇਸ਼ੀਅਰ ਨੈਸ਼ਨਲ ਪਾਰਕ 'ਚ ਡੁੱਬਣ ਕਾਰਨ ਭਾਰਤੀ ਨਾਗਰਿਕ ਦੀ ਮੌਤ

ਪੁਲਸ ਨੇ ਦੱਸਿਆ ਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਇਕ ਹੋਰ ਭਾਰਤੀ ਦੀ ਪਛਾਣ ਹੋਣੀ ਬਾਕੀ ਹੈ। ਨਿਊਜ਼ ਪੋਰਟਲ 'ਮਾਈ ਰੀਪਬਲਿਕਾ' ਮੁਤਾਬਕ ਚਿਤਵਨ ਜ਼ਿਲ੍ਹੇ ਦੇ ਸਿਮਲਟਾਲ ਇਲਾਕੇ 'ਚ ਨਰਾਇਣਘਾਟ-ਮੁਗਲਿੰਗ ਮਾਰਗ 'ਤੇ ਢਿੱਗਾਂ ਡਿੱਗਣ ਕਾਰਨ 65 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ 'ਚ ਰੁੜ੍ਹ ਗਈਆਂ। ਹਾਦਸੇ ਮਗਰੇਂ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News