ਇਤਿਹਾਸ ’ਚ ਪਹਿਲੀ ਵਾਰ, ਪੁਲਾੜ ਸਟੇਸ਼ਨ ’ਚ ਫੈਲੀ ਗੰਭੀਰ ਬੀਮਾਰੀ

Sunday, Jan 11, 2026 - 04:40 AM (IST)

ਇਤਿਹਾਸ ’ਚ ਪਹਿਲੀ ਵਾਰ, ਪੁਲਾੜ ਸਟੇਸ਼ਨ ’ਚ ਫੈਲੀ ਗੰਭੀਰ ਬੀਮਾਰੀ

ਲਾਸ ਏਂਜਲਸ - ਨਾਸਾ ਨੇ ਕਿਹਾ ਹੈ ਕਿ ਇਤਿਹਾਸ ’ਚ ਪਹਿਲੀ ਵਾਰ ਪੁਲਾੜ ਸਟੇਸ਼ਨ ਨੂੰ ਗੰਭੀਰ ਸਿਹਤ ਚੁਣੌਤੀ ਕਾਰਨ  ਖਾਲੀ ਕਰਨਾ ਪੈ ਰਿਹਾ ਹੈ। ਉਥੇ ਮੌਜੂਦ ਪੁਲਾੜ ਯਾਤਰੀ ਬੀਮਾਰ ਪੈ ਗਏ ਹਨ। ਹਾਲਾਂਕਿ ਨਾਸਾ ਨੇ ਇਸ ‘ਗੰਭੀਰ’ ਬੀਮਾਰੀ ਦਾ ਖੁਲਾਸਾ ਨਹੀਂ ਕੀਤਾ ਹੈ।

ਨਾਸਾ ਦੇ ਪ੍ਰਸ਼ਾਸਕ ਜ਼ਾਰੇਡ ਆਈਜ਼ਕਮੈਨ ਨੇ ਦੱਸਿਆ ਕਿ ਮੁੱਖ ਮੈਡੀਕਲ ਅਫ਼ਸਰ ਡਾ. ਜੇਮਸ ਪੋਲਕ ਅਤੇ ਏਜੰਸੀ ਦੇ ਹੋਰ  ਮੁੱਖ ਅਧਿਕਾਰੀਆਂ ਦੀ ਬੈਠਕ ’ਚ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਡੇ ਕਰਿਊ-11 ਦੇ ਸਾਰੇ ਮੈਂਬਰਾਂ ਦੇ ਹਿੱਤ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਨੂੰ  ਵਾਪਸ ਬੁਲਾ ਲਿਆ ਜਾਵੇ।

ਇਹ ਪੁਲਾੜ ਸਟੇਸ਼ਨ ਦੇ 25 ਸਾਲ ਦੇ ਇਤਿਹਾਸ ’ਚ ਪਹਿਲੀ ਮੈਡੀਕਲ ਕਾਰਨਾਂ ਕਰਕੇ ਪੂਰੇ ਦਲ ਦੀ ਵਾਪਸੀ ਹੈ। ਆਈਜ਼ਕਮੈਨ ਨੇ ਦੱਸਿਆ ਕਿ ਪੁਲਾੜ ਸਟੇਸ਼ਨ ’ਤੇ ਕਲਾਸ ’ਚ ਮੌਜੂਦ ਲੈਬ ਨੇ ਪੁਲਾੜ ਯਾਤਰੀਆਂ ਦੇ ਬੀਮਾਰ ਪੈਣ ਦੀ ਵਜ੍ਹਾ ‘ਗੰਭੀਰ’ ਦੱਸੀ ਹੈ। ਇਸ ਲਈ ਨਾਸਾ ਨੇ ਇਸ ਸਾਲ ਦੀ ਆਪਣੀ ਪਹਿਲੀ ਸਪੇਸਵਾਕ ਵੀ ਰੱਦ ਕਰ ਦਿੱਤੀ ਸੀ।


author

Inder Prajapati

Content Editor

Related News