ਇੱਕ ਵਾਰ ਫਿਰ ਸੈਰਜੀਓ ਮੱਤਾਰੇਲਾ ਬਣੇ ਇਟਲੀ ਦੇ ਰਾਸ਼ਟਰਪਤੀ

Sunday, Jan 30, 2022 - 09:50 AM (IST)

ਇੱਕ ਵਾਰ ਫਿਰ ਸੈਰਜੀਓ ਮੱਤਾਰੇਲਾ ਬਣੇ ਇਟਲੀ ਦੇ ਰਾਸ਼ਟਰਪਤੀ

ਰੋਮ/ਇਟਲੀ (ਕੈਂਥ/ਸਾਬੀ ਚੀਨੀਆ): ਇਟਲੀ ਦੀ ਰਾਜਨੀਤੀ ਵਿੱਚ ਪਿਛਲੇ ਕਈ ਦਿਨਾਂ ਤੋਂ ਰਾਸ਼ਟਰਪਤੀ ਦੀਆਂ ਚੋਣਾਂ ਲਈ ਸਰਗਰਮੀਆਂ ਨਜ਼ਰ ਆ ਰਹੀਆਂ ਸਨ। ਸ਼ਨੀਵਾਰ ਨੂੰ ਆਖ਼ਰਕਾਰ ਇਟਲੀ ਦੇ ਮੌਜੂਦਾ 80 ਸਾਲ ਦੇ ਰਾਸ਼ਟਰਪਤੀ ਸੈਰਜੀਓ ਮੱਤਾਰੇਲਾ ਨੂੰ ਇੱਕ ਵਾਰ ਫਿਰ ਸਦਨ ਵਿੱਚ ਭਰੋਸੇ ਦਾ ਬਹੁਮੱਤ ਹਾਸਿਲ ਕਰਕੇ ਅਗਲੇ ਸੱਤ ਸਾਲਾਂ ਲਈ ਇਟਲੀ ਦਾ ਮੁੜ ਤੋਂ ਰਾਸ਼ਟਰਪਤੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ 'ਚ ਕੋਵਿਡ-19 ਪਾਬੰਦੀਆਂ ਅਤੇ ਲਾਜ਼ਮੀ ਟੀਕਾਕਰਨ ਵਿਰੁੱਧ ਪ੍ਰਦਰਸ਼ਨ, ਕੀਤੀ PM ਟਰੂਡੋ ਦੇ ਅਸਤੀਫੇ ਦੀ ਮੰਗ

ਮੱਤਾਰੇਲਾ ਨੂੰ 759 ਵੋਟਾਂ ਹਾਸਲ ਹੋਈਆਂ ਸਨ। ਦੱਸਣਯੋਗ ਹੈ ਕਿ 31 ਜਨਵਰੀ 2015 ਵਿੱਚ ਸੈਰਜੀਓ ਮੱਤਾਰੇਲਾ ਪਹਿਲੀ ਵਾਰ ਇਟਲੀ ਦੇ ਰਾਸ਼ਟਰਪਤੀ ਬਣੇ ਸਨ ਅਤੇ ਹੁਣ ਉਨ੍ਹਾਂ ਦਾ ਕਾਰਜਕਾਲ ਸਮਾਪਤ ਹੋ ਰਿਹਾ ਸੀ, ਸੈਰਜੀਓ ਮੱਤਾਰੇਲਾ ਇੱਕ ਤਜਾਰਬੇਕਾਰ ਰਾਜ ਨੇਤਾ ਵੀ ਰਹਿ ਚੁੱਕੇ ਹਨ ਇਸ ਤੋਂ ਪਹਿਲਾਂ ਉਹ ਉੱਚ ਪੱਧਰ ਦੇ ਜੱਜ, ਦੇਸ਼ ਦੇ ਰੱਖਿਆ ਮੰਤਰੀ, ਉਪ ਪ੍ਰਧਾਨ ਮੰਤਰੀ ਤੋਂ ਇਲਾਵਾ ਕਈ ਹੋਰ ਅਹਿਮ ਅਹੁਦਿਆਂ ਤੇ ਦੇਸ਼ ਦੀ ਰਾਜਨੀਤੀ ਵਿੱਚ ਆਪਣਾ ਯੋਗਦਾਨ ਪਾ ਚੁੱਕੇ ਹਨ। ਇਹ ਵੀ ਦੱਸਣਯੋਗ ਹੈ ਕਿ ਇਸ ਤੋ ਪਹਿਲਾ ਮੌਜੂਦਾ ਰਾਸ਼ਟਰਪਤੀ ਨੇ ਆਪਣੀ ਵੱਧਦੀ ਉਮਰ ਦਾ ਜਿਕਰ ਕਰਦਿਆ ਸਮੂਹ ਪਾਰਟੀਆਂ ਨੂੰ ਅਪੀਲ ਵੀ ਕੀਤੀ ਸੀ ਕਿ ਉਨਾਂ ਦੇਸ਼ ਦੀ ਬਹੁਤ ਸੇਵਾ ਕਰ ਲਈ ਹੈ ਦੁਬਾਰਾ ਚੌਣ ਨਹੀ ਲੜਨਾ ਚਾਹੁੰਦੇ ਪਰ ਫਿਰ ਵੀ ਬਹੁਪੱਖੀ ਪਾਰਟੀਆਂ ਨਾਲ ਸਬੰਧ ਸੰਸਦ ਮੈਬਰਾਂ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀੳ ਦੁਰਾਗੀ ਦੀਆਂ ਇਸ਼ਾਵਾਂ ਤਹਿਤ ਉਹ ਲਗਾਤਾਰ ਦੂਜੀ ਵਾਰ ਇਟਲੀ ਦੇ ਰਾਸ਼ਟਰਪਤੀ ਚੁਣੇ ਗਏ ਹਨ।

ਰਾਸ਼ਟਰਪਤੀ ਚੋਣ ਲਈ ਕੋਈ 12 ਦੇ ਕਰੀਬ ਉਮੀਦਵਾਰਾਂ ਨੇ ਹਿੱਸਾ ਲਿਆ ਸੀ, ਜਿਹਨਾਂ ਵਿਚ ਇਟਲੀ ਦੀ ਸਿਆਸਤ ਵਿਚ ਵੱਡਾ ਨਾਂ ਰੱਖਣ ਵਾਲੇ ਸਿਲਵੀਉ ਬੁਰਲਸਕੋਨੀ ਦਾ ਨਾਂ ਵੀ ਆਉਦਾ ਹੈ ਪਰ ਦੱਖਣੀ ਇਟਲੀ ਦੇ ਸ਼ਹਿਰ ਪਲੇਰਮੋ ਵਿਚ ਜਨਮ 80 ਸਾਲਾ ਸੈਰਜੀਓ ਮੱਤਾਰੇਲਾ ਵੱਡੀ ਗਿਣਤੀ ਚ ਵੋਟਾਂ ਲੈਕੇ ਮੁੜ ਤੋ ਰਾਸ਼ਟਰਪਤੀ ਚੁਣੇ ਗਏ ਹਨ, ਜਿੰਨਾਂ ਦਾ ਕਾਰਜਕਾਲ 3 ਫਰਵਰੀ ਨੂੰ ਖ਼ਤਮ ਹੋ ਰਿਹਾ ਸੀ।

ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।


author

Vandana

Content Editor

Related News