EU ਤੋਂ ਬ੍ਰਿਟੇਨ ਨੂੰ ਵੱਖ ਕਰਨਾ ਬੋਰਿਸ ਜਾਨਸਨ ਦੀ ਤਰਜੀਹ : ਮਹਾਰਾਣੀ

Thursday, Dec 19, 2019 - 09:17 PM (IST)

EU ਤੋਂ ਬ੍ਰਿਟੇਨ ਨੂੰ ਵੱਖ ਕਰਨਾ ਬੋਰਿਸ ਜਾਨਸਨ ਦੀ ਤਰਜੀਹ : ਮਹਾਰਾਣੀ

ਲੰਡਨ - ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ-2 ਨੇ ਵੀਰਵਾਰ ਨੂੰ ਆਖਿਆ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਇਕ ਤਰਜੀਹ ਯੂਰਪੀ ਸੰਘ (ਈ. ਯੂ.) ਤੋਂ ਬ੍ਰਿਟੇਨ ਨੂੰ ਵੱਖ ਕਰਨ ਦੀ ਹੋਵੇਗੀ। ਮਹਾਰਾਣੀ ਏਲੀਜ਼ਾਬੇਥ ਨੇ ਬ੍ਰਿਟੇਨ 'ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਮੌਕੇ ਜਾਨਸਨ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਵੇਂ ਬਿੱਲਾਂ ਅਤੇ ਯੋਜਨਾਵਾਂ ਦਾ ਐਲਾਨ ਕਰਦੇ ਹੋਏ ਇਹ ਗੱਲਾਂ ਆਖੀਆਂ।

PunjabKesari

ਉਨ੍ਹਾਂ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਸਰਕਾਰ ਦੀ ਤਰਜੀਹ 31 ਜਨਵਰੀ ਤੱਕ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ ਵੱਖ ਕਰਨ ਦੀ ਹੋਵੇਗੀ। ਉਨ੍ਹਾਂ ਆਖਿਆ ਕਿ ਸਰਕਾਰ ਬ੍ਰੈਗਜ਼ਿਟ ਤੋਂ ਜ਼ਿਆਦਾ ਮੌਕਿਆਂ ਨੂੰ ਜਾਰੀ ਰੱਖਣ ਲਈ ਕਾਨੂੰਨ ਬਣਾਵੇ, ਜਿਸ 'ਚ ਹੋਰ ਪ੍ਰਮੁੱਖ ਗਲੋਬਲ ਅਰਥ ਵਿਵਸਥਾਵਾਂ ਦੇ ਨਾਲ ਵਪਾਰਕ ਸਬੰਧ ਸਥਾਪਿਤ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਬ੍ਰੈਗਜ਼ਿਟ ਨਾਲ ਸਬੰਧਿਤ ਲਗਭਗ 5 ਵੱਖ-ਵੱਖ ਬਿੱਲ ਪ੍ਰਸਤਾਵਿਤ ਹਨ। ਦੱਸ ਦਈਏ ਕਿ ਬ੍ਰੈਗਜ਼ਿਟ ਨੂੰ ਲੈ ਕੇ ਹੁਣ ਤੱਕ ਕਈ ਤਰ੍ਹਾਂ ਉਤਾਰ-ਚੜਾਅ ਦੇਖਣ ਨੂੰ ਮਿਲੇ ਹਨ ਅਤੇ 31 ਜਨਵਰੀ ਨੂੰ ਹੁਣ ਦੇਖਣਾ ਇਹ ਹੋਵੇਗਾ ਕਿ ਬੋਰਿਸ ਜਾਨਸਨ ਇਸ ਵਾਰ ਬ੍ਰੈਗਜ਼ਿਟ ਨੂੰ ਪਾਰ ਲਵਾ ਪਾਉਂਦੇ ਹਨ ਜਾਂ ਨਹੀਂ।

PunjabKesari


author

Khushdeep Jassi

Content Editor

Related News