ਬ੍ਰਿਟੇਨ 'ਚ 70 ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਪਾਉਣ ਵਾਲਿਆਂ 'ਚ ਵਧੇੇਰੇ ਭਾਰਤੀ ਪੁਰਸ਼ ਤੇ ਔਰਤਾਂ ਸ਼ਾਮਲ

Saturday, Sep 16, 2023 - 10:36 AM (IST)

ਬ੍ਰਿਟੇਨ 'ਚ 70 ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਪਾਉਣ ਵਾਲਿਆਂ 'ਚ ਵਧੇੇਰੇ ਭਾਰਤੀ ਪੁਰਸ਼ ਤੇ ਔਰਤਾਂ ਸ਼ਾਮਲ

ਲੰਡਨ (ਭਾਸ਼ਾ)- ਭਾਰਤੀ ਮੂਲ ਦੇ ਕਈ ਲੋਕਾਂ ਸਮੇਤ 16 ਦੋਸ਼ੀਆਂ ਦੇ ਇਕ ਸਮੂਹ ਨੂੰ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਯੂਕੇ ਵਿੱਚ ਲੋਕਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਕੁੱਲ 70 ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਮਈ ਵਿੱਚ ਭਾਰਤੀ ਮੂਲ ਦੇ 'ਸਰਗਨਾ' ਚਰਨ ਸਿੰਘ ਦੀ ਅਗਵਾਈ ਵਾਲੇ ਗਿਰੋਹ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਜਾਂਚ ਏਜੰਸੀ ਦਾ ਮੰਨਣਾ ਹੈ ਕਿ ਇਨ੍ਹਾਂ ਲੋਕਾਂ ਨੇ 2017 ਤੋਂ 2019 ਦਰਮਿਆਨ ਦੁਬਈ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸੈਂਕੜੇ ਦੌਰੇ ਕਰਕੇ ਬ੍ਰਿਟੇਨ ਤੋਂ ਲਗਭਗ 7 ਕਰੋੜ ਪੌਂਡ ਦੀ ਨਕਦੀ ਦੀ ਤਸਕਰੀ ਕੀਤੀ ਸੀ। NCA ਅਫਸਰਾਂ ਦਾ ਮੰਨਣਾ ਹੈ ਕਿ ਇਹ ਪੈਸਾ 'ਏ' ਸ਼੍ਰੇਣੀ ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਤੋਂ ਪ੍ਰਾਪਤ ਮੁਨਾਫਾ ਸੀ।

ਇਹ ਵੀ ਪੜ੍ਹੋ: ਗੁਰਪਤਵੰਤ ਪੰਨੂ ਦੇ ਸੁਰੱਖਿਆ ਗਾਰਡਾਂ ਨੇ ਕੈਨੇਡਾ 'ਚ ਸਿੱਖ ਮਰਿਆਦਾ ਨੂੰ ਲਾਈ ਢਾਹ, ਅਰਦਾਸ 'ਚ ਨੰਗੇ ਸਿਰ ਹੋਏ ਖੜ੍ਹੇ

ਐੱਨ.ਸੀ.ਏ. ਦੇ ਸੀਨੀਅਰ ਜਾਂਚ ਅਧਿਕਾਰੀ ਕ੍ਰਿਸ ਹਿੱਲ ਨੇ ਕਿਹਾ, "ਚਰਨ ਸਿੰਘ ਅਤੇ ਉਸਦੇ ਨੈੱਟਵਰਕ ਨੇ ਸੋਚਿਆ ਸੀ ਕਿ ਉਨ੍ਹਾਂ ਨੂੰ ਕੋਈ ਛੂਹ ਨਹੀਂ ਸਕੇਗਾ ਅਤੇ ਉਹ ਲੱਖਾਂ ਪੌਂਡ ਦੀ ਅਪਰਾਧਿਕ ਨਕਦੀ ਯੂਕੇ ਤੋਂ ਬਾਹਰ ਲੈ ਜਾ ਰਹੇ ਸਨ।" ਕ੍ਰੋਏਡਨ ਕਰਾਊਨ ਕੋਰਟ ਵਿਚ ਸਜ਼ਾ ਦੀ ਤਿੰਨ ਦਿਨਾ ਸੁਣਾਵਾਈ ਤੋਂ ਬਾਅਦ, ਚਰਨ ਸਿੰਘ ਨੂੰ ਸਾਢੇ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉਸ ਦਾ ਸੱਜਾ ਹੱਥ ਕਹੇ ਜਾਣ ਵਾਲੇ ਵਲਜੀਤ ਸਿੰਘ ਨੂੰ 11 ਸਾਲ ਦੀ ਸਜ਼ਾ ਸੁਣਾਈ ਗਈ, ਜਦੋਂ ਕਿ 'ਭਰੋਸੇਯੋਗ' ਸਵੰਦਰ ਸਿੰਘ ਢੱਲ ਨੂੰ ਮਨੀ ਲਾਂਡਰਿੰਗ ਲਈ 10 ਸਾਲ ਅਤੇ ਮਨੁੱਖੀ ਤਸਕਰੀ ਲਈ ਵਾਧੂ 5 ਸਾਲ ਦੀ ਸਜ਼ਾ ਸੁਣਾਈ ਗਈ। ਕ੍ਰਾਈਮ ਗਰੁੱਪ ਦੇ ਹੋਰ ਮੈਂਬਰਾਂ - ਅਮਰਜੀਤ ਅਲਬਾਦੀਸ, ਜਗਿੰਦਰ ਕਪੂਰ, ਜੈਕਦਰ ਕਪੂਰ, ਐੱਮ.ਐੱਸ. ਕਪੂਰ, ਪਿੰਕੀ ਕਪੂਰ ਅਤੇ ਜਸਬੀਰ ਸਿੰਘ ਨੂੰ 9 ਸਾਲ 11 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ 17 ਸਾਲਾ ਸਿੱਖ ਵਿਦਿਆਰਥੀ 'ਤੇ ਹਮਲਾ, ਕੁੱਟਮਾਰ ਮਗਰੋਂ ਕੀਤੀ ਮਿਰਚ ਸਪਰੇਅ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News