ਅਫਗਾਨਿਸਤਾਨ ’ਚ ਹਿੰਸਾ ਦਰਮਿਆਨ ਹੋਈ ਪਹਿਲੇ ਦੌਰ ਦੀ ਸ਼ਾਂਤੀ ਵਾਰਤਾ, ਤਾਲਿਬਾਨ ਨੇ ਦਿੱਤਾ ਵੱਡਾ ਬਿਆਨ

07/19/2021 5:08:12 PM

ਇਸਲਾਮਾਬਾਦ– ਤਾਲਿਬਾਨ ਨੇਤਾ ਨੇ ਐਤਵਾਰ ਨੂੰ ਕਿਹਾ ਕਿ ਤਾਲਿਬਾਨ ਦੇਸ਼ ’ਚ ਦਹਾਕਿਆਂ ਤੋਂ ਚੱਲ ਰਹੀ ਜੰਗ ਦਾ ਰਾਜਨੀਤਿਕ ਹੱਲ ਚਾਹੁੰਦਾ ਹੈ। ਤਾਲਿਬਾਨੀ ਨੇਤਾ ਮਵਲਾਵੀ ਹਿਬਾਤੁੱਲ੍ਹਾ ਅਖੁੰਦਜਾਦਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਤਾਲਿਬਾਨ ਨੇਤਾ ਅਫਗਾਨਿਸਤਾਨ ਦੀ ਸਰਕਾਰ ਦੇ ਇਕ ਉੱਚ ਪੱਧਰੀ ਪ੍ਰਤੀਨਿਧੀਮੰਡਲ ਨਾਲ ਦੋਹਾ ’ਚ ਸ਼ਾਂਤੀ ਵਾਰਤਾ ਕਰ ਰਹੇ ਹਨ। ਕਾਬੁਲ ਦੇ ਪ੍ਰਤੀਨਿਧੀਮੰਡਲ ’ਚ ਸਰਕਾਰ ’ਚ ਦੂਜੇ ਨੰਬਰ ਦੀ ਹੈਸੀਅਤ ਰੱਖਣ ਵਾਲੇ ਅਬਦੁੱਲ੍ਹਾ ਸ਼ਾਮਲ ਹਨ। 

ਅਖੁੰਦਜਾਦਾ ਅਫਗਾਨਿਸਤਾਨ ਦੇ ਕੌਮੀ ਏਕਤਾ ਪ੍ਰੀਸ਼ਦ ਦੇ ਮੁਖੀ ਵੀ ਹਨ। ਦੋਹਾ ’ਚ ਪਹਿਲੇ ਦੌਰ ਦੀ ਸ਼ਾਂਤੀ ਵਾਰਤਾ ਸ਼ਨੀਵਾਰ ਨੂੰ ਹੋਈ ਅਤੇ ਦੂਜੇ ਦੌਰ ਦੀ ਵਾਰਤਾ ਐਤਵਾਰ ਦੇਰ ਸ਼ਾਮ ਨੂੰ ਸ਼ੁਰੂ ਹੋਈ। ਅਫਗਾਨਿਸਤਾਨ ਲਈ ਅਮਰੀਕਾ ਦੇ ਸ਼ਾਂਤੀ ਦੂਤ ਜਲਮਯ ਖਲੀਲਜਾਦ ਵੀ ਦੋਹਾ ’ਚ ਹਨ ਅਤੇ ਤਾਸ਼ਕੰਦ ’ਚ ਪਿਛਲੇ ਹਫਤੇ ਇਕ ਸੰਮੇਲਨ ’ਚ ਉਨ੍ਹਾਂ ਨੇ ਹਿੰਸਾ ’ਚ ਕਮੀ ਆਉਣ ਅਤੇ ਬਕਰਈਦ ਦੌਰਾਨ ਤਿੰਨ ਦਿਨਾਂ ਤਕ ਜੰਗਬੰਦੀ ਰਹਿਣ ਦੀ ਉਮੀਦ ਜਤਾਈ ਸੀ। 


Rakesh

Content Editor

Related News