ਸੀਨੇਟ ਨੇ ਕੀਤਾ ਉੱਤਰ ਕੋਰੀਆ ''ਤੇ ਨਵੇਂ ਪਾਬੰਦੀਆਂ ਦਾ ਸਮਰਥਨ

11/08/2017 5:30:34 AM

ਵਾਸ਼ਿੰਗਟਨ—  ਅਮਰੀਕੀ ਸੀਨੇਟ ਬੈਂਕਿੰਗ ਕਮੇਟੀ ਨੇ ਬੁੱਧਵਾਰ ਨੂੰ ਸਾਰਿਆਂ ਦੀ ਸਹਿਮਤੀ ਨਾਲ ਉੱਤਰ ਕੋਰੀਆ 'ਤੇ ਲਗਾਈਆਂ ਗਈਆਂ ਨਵੀਂ ਪਾਬੰਦੀਆਂ ਦਾ ਸਮਰਥਨ ਕੀਤਾ। ਆਪਣੇ ਪਹਿਲਾਂ ਏਸ਼ਿਆ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਤੋਂ ਤਾਕਤ ਮਿਲੀ ਹੈ। ਪੈਨਲ ਦੇ ਸਾਰੇ 12 ਰਿਪਬਲਿਕਨ ਅਤੇ 11 ਡੈਮੋਕਰੇਟ ਨ ੇ'ਓਟੋ ਵਾਰਮਬੀਅਰ ਬੈਂਕਿੰਗ ਰਿਸਟਰਿਕਸ਼ੰਜ ਇਨਵਾਲਵਿੰਗ ਉੱਤਰ ਕੋਰੀਆ (ਬੀ.ਆਰ.ਆਈ.ਐੱਨ.ਕੇ.) ਏਕਟ' ਲਈ ਆਪਣਾ ਵੋਟ ਪਾਇਆ। ਜਿਸ ਦੇ ਨਾਲ ਪੂਰੀ ਸੀਨੇਟ ਸਾਹਮਣੇ ਇਸ 'ਤੇ ਵਿਚਾਰ ਵਟਾਂਦਰਾ ਦਾ ਰਸਤਾ ਸਾਫ ਹੋ ਗਿਆ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਕੁੱਝ ਰਿਪਬਲਿਕਨ ਅਤੇ ਡੇਮੋਕਰੇਟ ਦੋਵਾਂ ਪਾਰਟੀਆਂ ਦੇ ਨੇਤਾ ਉੱਤਰ ਕੋਰੀਆ ਬਾਰੇ ਟਰੰਪ ਦੀ ਬਿਆਨਬਾਜੀ ਦੀ ਆਲੋਚਨਾ ਕਰਦੇ ਰਹੇ ਹਨ।


Related News