ਪਾਕਿ: ਕੋਰੋਨਾ ਪਾਜ਼ਟਿਵ ਸਾਥੀ ਨਾਲ ਸੈਲਫੀ ਲੈਣਾ ਪਿਆ ਮਹਿੰਗਾ, 6 ਅਧਿਕਾਰੀ ਸਸਪੈਂਡ

03/23/2020 4:35:50 PM

ਕਰਾਚੀ– ਪਾਕਿਸਤਾਨ ’ਚ ਕੋਰੋਨਾਵਾਇਰਸ ਤੇਜ਼ੀ ਨਾਲ ਆਪਣੇ ਪੈਰ ਸਪਾਰ ਰਿਹਾ ਹੈ ਅਤੇ ਵੱਡੀ ਗਿਣਤੀ ’ਚ ਲੋਕ ਇਸ ਦੀ ਚਪੇਟ ’ਚ ਆ ਰਹੇ ਹਨ। ਚਿੰਤਜਨਕ ਗੱਲ ਇਹ ਹੈ ਕਿ ਕਈ ਵਾਰ ਇਸ ਬੀਮਾਰੀ ਦੇ ਲੱਛਣ ਦੇਰ ਨਾਲ ਨਜ਼ਰ ਆਉਂਦੇ ਹਨ ਅਤੇ ਉਦੋਂ ਕਈ ਲੋਕਾਂ ਤਕ ਇਨਫੈਕਸ਼ਨ ਫੈਲ ਚੁੱਕੀ ਹੁੰਦੀ ਹੈ। ਇਸੇ ਦਾ ਖਾਮਿਆਜ਼ਾ ਕਰਾਚੀ ਦੇ 6 ਅਧਿਕਾਰੀਆਂ ਨੂੰ ਭੁਗਤਨਾ ਪਿਆ। ਇਨ੍ਹਾਂ ਅਧਿਕਾਰੀਆਂ ਦੀ ਸੈਲਫੀ ਸਾਹਮਣੇ ਆਈ ਜਿਸ ਵਿਚ ਇਹ ਇਕ ਕੋਰੋਨਾਵਾਇਰਸ ਪਾਜ਼ਟਿਵ ਸਾਥੀ ਨਾਲ ਸੈਲਫੀ ਲੈ ਰਹੇ ਸਨ। ਸੈਲਫੀ ਦੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਸਾਰੇ 6 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ।

ਦੋਸਤ ਨਾਲ ਲਈ ਸੀ ਸੈਲਫੀ
ਇਕ ਮੀਡੀਆ ਰਿਪੋਰਟ ਮੁਤਾਬਕ, ਖੈਰਪੁਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ 6 ਰੈਵੇਨਿਊ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਸਾਰੇ ਵੱਖ-ਵੱਖ ਥਾਵਾਂ ਦੇ ਸਨ ਅਤੇ ਉਨ੍ਹਾਂ ਨੇ ਕੋਵਿਡ-19 ਲਈ ਪਾਜ਼ਟਿਵ ਪਾਏ ਗਏ ਇਕ ਸਾਥੀ ਦੇ ਨਾਲ ਸੈਲਫੀ ਲਈ ਸੀ। ਜਾਣਕਾਰੀ ਮੁਤਾਬਕ, ਕੋਰੋਨਾ ਪੀੜਤ ਸ਼ਖਸ ਹਾਲ ਹੀ ’ਚ ਈਰਾਨ ਤੋਂ ਪਰਤਿਆ ਸੀ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ ਸਾਰੇ ਆਪਣੇ ਸਾਥੀ ਨੂੰ ਮਿਲਣ ਗਏ ਸਨ ਜੋ ਇਕ ਧਾਰਮਿਕ ਯਾਤਰਾ ਤੋਂ ਪਰਤ ਕੇ ਆਇਆ ਸੀ। 

ਉਸ ਸਮੇਂ ਇਸ ਸ਼ਖਸ ’ਚ ਕੋਰੋਨਾਵਾਇਰਸ ਦਾ ਕੋਈ ਲੱਛਣ ਨਹੀਂ ਸੀ। ਬਾਅਦ ’ਚ ਟੈਸਟ ਹੋਣ ’ਤੇ ਇਹ ਕੋਰੋਨਾ ਲਈ ਪਾਜ਼ਟਿਵ ਪਾਇਆ ਗਿਆ। ਇਸ ਤੋਂ ਬਾਅਦ ਜਦੋਂ ਇਨ੍ਹਾਂ ਅਧਿਕਾਰੀਆਂ ਦੀ ਸੈਲਫੀ ਸਾਹਮਣੇ ਆਈ ਤਾਂ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਨ੍ਹਾਂ ਸਾਰਿਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। 


Rakesh

Content Editor

Related News