ਗੁਪਤ ਸੂਚਨਾ ਨੂੰ ਲੈ ਕੇ ਰੂਸ ਨੇ ਯੂਕ੍ਰੇਨ ਦੇ ਡਿਪਲੋਮੈਟ ਨੂੰ ਲਿਆ ਹਿਰਾਸਤ ’ਚ
Saturday, Apr 17, 2021 - 06:57 PM (IST)
ਮਾਸਕੋ (ਭਾਸ਼ਾ) : ਰੂਸ ਨੇ ਦੇਸ਼ ਦੀ ਮੁੱਖ ਸੁਰੱਖਿਆ ਏਜੰਸੀ ਦੇ ਡਾਟਾਬੇਸ ’ਚੋਂ ਕਥਿਤ ਤੌਰ ’ਤੇ ਗੁਪਤ ਸੂਚਨਾ ਹਾਸਲ ਕਰਨ ਲਈ ਯੂਕ੍ਰੇਨ ਦੇ ਇਕ ਡਿਪਲੋਮੈਟ ਨੂੰ ਹਿਰਾਸਤ ਵਿਚ ਲਿਆ ਹੈ। ਫੈਡਰਲ ਸਕਿਓਰਿਟੀ ਸਰਵਿਸ (ਐਫ.ਐਸ.ਬੀ.) ਨੇ ਸ਼ਨੀਵਾਰ ਨੂੰ ਦੱਸਿਆ ਕਿ ਸੈਂਟ ਪੀਟਰਸਬਰਗ ਵਿਚ ਯੂਕ੍ਰੇਨ ਦੇ ਕੌਂਸਲ ਜਨਰਲ ਨੂੰ ਸ਼ੁੱਕਰਵਾਰ ਨੂੰ ਇਕ ਰੂਸੀ ਨਾਗਰਿਕ ਨਾਲ ਮੁਲਾਕਾਤ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਐਫ.ਐਸ.ਬੀ. ਦਾ ਦੋਸ਼ ਹੈ ਕਿ ਮੁਲਾਕਾਤ ਦੌਰਾਨ ਉਨ੍ਹਾਂ ਨੇ ‘ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਐਫ.ਐਸ.ਬੀ. ਦੇ ਡਾਟਬੇਟ ਤੋਂ ਗੁਪਤ ਸੂਚਨਾਵਾਂ’ ਹਾਸਲ ਕੀਤੀਆਂ।
ਰੂਸ ਦੀ ਸੰਵਾਦ ਕਮੇਟੀਆਂ ਨੇ ਐਫ.ਐਸ.ਬੀ. ਦੇ ਬਿਆਨ ਜਾਰੀ ਕੀਤੇ, ਜਿਸ ਵਿਚ ਹੋਰ ਜ਼ਿਆਦਾ ਬਿਊਰਾ ਨਹੀਂ ਦਿੱਤਾ ਹੋਇਆ ਹੈ। ਯੂਕ੍ਰੇਨ ਦੇ ਪੂਰਬੀ ਖੇਤਰ ਵਿਚ ਸਰਹੱਦ ਨੇੜੇ ਰੂਸੀ ਫ਼ੌਜੀਆਂ ਦੀ ਮਜਬੂਤ ਮੌਜੂਦਗੀ ਅਤੇ ਰੂਸ ਅਤੇ ਯੂਕ੍ਰੇਨ ਵਿਚਾਲੇ ਵੱਧਦੇ ਤਣਾਅ ਦੌਰਾਨ ਡਿਪਲੋਮੈਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।