ਸੀਮਨ ਸਿਰਫ ਪ੍ਰਜਨਣ ਨਹੀਂ, ਹੋਰ ਵੀ ਕਈ ਤਰ੍ਹਾਂ ਨਾਲ ਲਾਹੇਵੰਦ

05/28/2019 9:03:52 PM

ਵਾਸ਼ਿੰਗਟਨ— ਸੀਮਨ ਇਕ ਸੈਮੀਨਲ ਫਲਿਊਡ ਹੁੰਦਾ ਹੈ, ਜੋ ਮੇਲ ਸੈਕਸੁਅਲ ਆਰਗੇਨ ਤੋਂ ਪ੍ਰੋਡਿਊਜ਼ ਹੁੰਦਾ ਹੈ ਅਤੇ ਫਰਟੀਲਾਈਜੇਸ਼ਨ 'ਚ ਮਦਦ ਕਰਦਾ ਹੈ। ਕਈ ਲੋਕ ਸਮਝਦੇ ਹਨ ਕਿ ਸੀਮਨ 'ਚ ਸਿਰਫ ਸਪਰਮ ਹੁੰਦਾ ਹੈ ਅਤੇ ਇਸ ਦਾ ਕੰਮ ਸਿਰਫ ਪ੍ਰਜਨਣ 'ਚ ਮਦਦ ਕਰਨਾ ਹੁੰਦਾ ਹੈ ਪਰ ਇਸ ਨਾਲ ਜੁੜੀਆਂ ਕਈ ਰੋਚਕ ਗੱਲਾਂ ਹਨ ਜੋ ਸ਼ਾਇਦ ਹੀ ਕੋਈ ਜਾਣਦਾ ਹੋਵੇ।

ਮੰਨਿਆ ਜਾਂਦਾ ਹੈ ਕਿ ਸਪਰਮ ਅਤੇ ਸੀਮਨ ਕਈ ਦਿਨਾਂ ਤਕ ਜਿਊਂਦੇ ਰਹਿ ਸਕਦੇ ਹਨ ਪਰ ਇਹ ਸੱਚ ਨਹੀਂ ਹੈ। ਡਾਕਟਰਾਂ ਮੁਤਾਬਕ ਇਜੈਕਿਊਲੇਸ਼ਨ ਦੇ ਸਮੇਂ ਲੱਗਭਗ 500 ਮਿਲੀਅਨ ਹੁੰਦੇ ਹਨ ਪਰ ਉਨ੍ਹਾਂ ਵਿਚੋਂ ਕਈ ਸਪਰਮ ਘੰਟੇ ਭਰ 'ਚ ਹੀ ਖਤਮ ਹੋ ਜਾਂਦੇ ਹਨ।

ਪ੍ਰੋਟੀਨ ਵੀ ਮੌਜੂਦ ਹੁੰਦੈ ਸੀਮਨ 'ਚ
ਸੀਮਨ ਫਰਟੀਲਿਟੀ ਨੂੰ ਵਧਾਉਣ 'ਚ ਵੀ ਕਾਰਗਰ ਮੰਨਿਆ ਗਿਆ ਹੈ। ਕੁਝ ਸਾਲ ਪਹਿਲਾਂ ਇਕ ਖੋਜ ਮੁਤਾਬਕ ਸੀਮਨ 'ਚ ਪ੍ਰੋਟੀਨ ਮੌਜੂਦ ਹੁੰਦਾ ਹੈ, ਜੋ ਔਰਤਾਂ ਦੇ ਦਿਮਾਗ ਨੂੰ ਹਾਰਮੋਨਲ ਸਿਗਨਲ ਭੇਜਦਾ ਹੈ। ਇਸ ਸਿਗਨਲ ਕਾਰਣ ਓਵਰੀ ਐਕਟੀਵੇਟ ਹੋ ਜਾਂਦੀ ਹੈ ਅਤੇ ਉਨ੍ਹਾਂ 'ਚੋਂ ਅੰਡੇ ਰਿਲੀਜ਼ ਹੁੰਦੇ ਹਨ।

ਸਕਿਨ ਗਲੋਇੰਗ ਵੀ ਬਣਾਉਂਦੈ
ਸੀਮਨ ਸਕਿਨ ਨੂੰ ਵੀ ਖੂਬਸੂਰਤ ਬਣਾਉਣ 'ਚ ਮਦਦਗਾਰ ਮੰਨਿਆ ਗਿਆ ਹੈ। ਮੈਡੀਕਲ ਡੇਲੀ ਮੁਤਾਬਕ ਸੀਮਨ 'ਚ ਸਪਰਮਾਈਨ ਨਾਂ ਦਾ ਕੰਪਾਊਂਡ ਹੁੰਦਾ ਹੈ, ਜੋ ਐਂਟੀ-ਆਕਸੀਡੈਂਟ ਵੀ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਕੰਪਾਊਂਡ ਸਕਿਨ ਨਾਲ ਰਿਕਲਸ ਅਤੇ ਫਾਈਨ ਲਾਈਨਾਂ ਨੂੰ ਹਟਾਉਣ ਤੋਂ ਇਲਾਵਾ ਸਕਿਨ ਨੂੰ ਗਲੋਇੰਗ ਵੀ ਬਣਾਉਂਦਾ ਹੈ। ਸਪਰਮ ਦੀ ਵਰਤੋਂ ਨਾਲ ਨਾਰਵੇ ਦੀ ਇਕ ਕੰਪਨੀ ਨੇ ਇਕ ਫੈਸ਼ਲ ਕ੍ਰੀਮ ਵੀ ਬਣਾਈ ਸੀ।

ਮੂਡ ਸੁਧਾਰਨ ਵਾਲੇ ਤੱਤ ਹੁੰਦੇ ਹਨ ਮੌਜੂਦ
ਸੀਮਨ ਡਿਪ੍ਰੈਸ਼ਨ ਦੂਰ ਕਰਨ 'ਚ ਵੀ ਮਦਦ ਕਰਦਾ ਹੈ। 2012 ਦੀ ਇਕ ਰਿਪੋਰਟ ਮੁਤਾਬਕ ਵਿਗਿਆਨੀਆਂ ਨੇ ਦੱਸਿਆ ਕਿ ਇਸ ਵਿਚ ਐਸਟ੍ਰੋਜਨ ਅਤੇ ਆਕਸੀਟੋਸਿਨ ਵਰਗੇ ਮੂਡ ਸੁਧਾਰਨ ਵਾਲੇ ਤੱਤ ਅਤੇ ਪ੍ਰੋਲੈਕਟਿਨ ਅਤੇ ਐਂਟੀ-ਡਿਪ੍ਰੈਸ਼ੰਟ ਹੋਣ ਕਾਰਨ ਇਹ ਡ੍ਰਿਪੈਸ਼ਨ ਦੂਰ ਕਰਨ 'ਚ ਮਦਦ ਕਰਦਾ ਹੈ।

ਸਪਰਮ ਅਤੇ ਸੀਮਨ 'ਚ ਫਰਕ
ਜ਼ਿਆਦਾਤਰ ਲੋਕ ਸਪਰਮ ਅਤੇ ਸੀਮਨ 'ਚ ਕਨਫਿਊਜ਼ਡ ਹੋ ਜਾਂਦੇ ਹਨ ਅਤੇ ਸੋਚਦੇ ਹਨ ਕਿ ਦੋਨੋਂ ਇਕੋ ਚੀਜ਼ ਹੈ। ਸਪਰਮ ਟੈਡਪੋਲ (ਡੱਡੂ ਦੇ ਬੱਚੇ) ਦੀ ਸ਼ੇਪ ਵਰਗੇ ਹੁੰਦੇ ਹਨ, ਜੋ ਸੀਮਨ ਦੇ ਅੰਦਰ ਮੌਜੂਦ ਹੁੰਦੇ ਹਨ, ਇਨ੍ਹਾਂ ਦਾ ਕੰਮ ਓਵਰੀ ਤੋਂ ਰਿਲੀਜ਼ ਹੋਏ ਅੰਡੇ ਨੂੰ ਫਰਟੀਲਾਈਜ਼ ਕਰਨਾ ਹੁੰਦਾ ਹੈ ਪਰ ਅੰਡਿਆਂ ਤੱਕ ਪਹੁੰਚਣ 'ਚ ਇਨ੍ਹਾਂ ਨੂੰ ਇਕ ਲਿਕਵਿਡ ਦੀ ਲੋੜ ਹੁੰਦੀ ਹੈ, ਜਿਸ ਨੂੰ ਸੀਮਨ ਕਿਹਾ ਜਾਂਦਾ ਹੈ।


Baljit Singh

Content Editor

Related News