ਬੀਜਿੰਗ ਦੇ ਕਈ ਇਲਾਕੇ ਕੋਰੋਨਾ ਕਾਰਨ ਹੋਏ ਸੀਲ, 12 ਨਵੇਂ ਮਾਮਲੇ ਆਏ ਸਾਹਮਣੇ
Monday, Jan 31, 2022 - 01:51 AM (IST)
ਤਾਈਪੇ-ਚੀਨ ਦੀ ਰਾਜਧਾਨੀ ਬੀਜਿੰਗ 'ਚ ਕੋਰੋਨਾ ਵਾਇਰਸ ਦੇ ਦੋ ਹੋਰ ਮਾਮਲੇ ਮਿਲਣ ਤੋਂ ਬਾਅਦ ਸ਼ਹਿਰ ਦੇ ਉੱਤਰੀ ਜ਼ਿਲ੍ਹੇ ਦੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਚਾਓਯਾਂਗ ਜ਼ਿਲ੍ਹੇ ਦੇ ਐਂਝੇਨਲੀ ਇਲਾਕੇ ਨੂੰ ਸ਼ਨੀਵਾਰ ਨੂੰ ਸੀਲ ਕੀਤਾ ਗਿਆ ਸੀ ਅਤੇ ਕਿਸੇ ਨੂੰ ਵੀ ਇਮਾਰਤ 'ਚੋਂ ਬਾਹਰ ਨਾ ਜਾਣ ਦੀ ਇਜਾਜ਼ਤ ਹੈ। ਚੀਨ ਸ਼ੁੱਕਰਵਾਰ ਨੂੰ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਦਾ ਆਯੋਜਨ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਦੇ ਮੱਦੇਨਜ਼ਰ ਬੀਜਿੰਗ ਹਾਈ ਅਲਰਟ 'ਤੇ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੱਠੀ ਪੈਣ ਲੱਗੀ ਕੋਰੋਨਾ ਦੀ ਰਫ਼ਤਾਰ, 2803 ਨਵੇਂ ਮਾਮਲੇ ਆਏ ਸਾਹਮਣੇ ਤੇ 22 ਲੋਕਾਂ ਦੀ ਹੋਈ ਮੌਤ
ਦੇਸ਼ ਦੇ ਹੋਰ ਖੇਤਰਾਂ ਦੀ ਤੁਲਨਾ 'ਚ ਮਾਮਲੇ ਘੱਟ ਹਨ ਪਰ ਕੋਵਿਡ ਨੂੰ ਲੈ ਕੇ ਚੀਨ ਕੋਰੋਨਾ ਨੂੰ ਲੈ ਕੇ ਜ਼ੀਰੋ ਟੋਲਰੈਂਸ ਦੀ ਨੀਤੀ 'ਤੇ ਚੱਲ ਰਿਹਾ ਹੈ ਅਤੇ ਮਾਮਲੇ ਮਿਲਣ 'ਤੇ ਜਿੰਨਾਂ ਜਲਦ ਹੋ ਸਕੇ ਇਨਫੈਕਸ਼ਨ ਦੇ ਕਹਿਰ ਦੀ ਲੜੀ ਨੂੰ ਤੋੜਨਾ ਚਾਹੁੰਦਾ ਹੈ। ਸਰਕਾਰ ਸਮਰਥਕ 'ਬੀਜਿੰਗ ਨਿਊਜ਼ੀ' ਮੁਤਾਬਕ, ਅਧਿਕਾਰੀਆਂ ਨੇ ਮਹਾਮਾਰੀ 'ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਲਾਕਿਆਂ 'ਚ ਨਿਵਾਸੀਆਂ ਦੀ ਜਾਂਚ ਲਈ 19 ਥਾਵਾਂ 'ਤੇ ਵਿਵਸਥਾ ਕੀਤੀ ਗਈ ਹੈ ਅਤੇ ਸ਼ੁੱਕਰਵਾਰ ਤੱਕ ਰੋਜ਼ਾਨਾ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਬੀਜਿੰਗ ਸੈਂਟਰ ਫਾਰ ਡਿਜ਼ੀਜ਼ ਪ੍ਰੀਵੈਨਸ਼ਨ ਐਂਡ ਕੰਟਰੋਲ ਦੇ ਡਿਪਟੀ ਹੈੱਡ ਪਾਂਗ ਸ਼ੀਘੁਓ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਚਾਰ ਵਜੇ ਤੋਂ ਐਤਵਾਰ ਚਾਰ ਵਜੇ ਤੱਕ ਰਾਜਧਾਨੀ 'ਚ ਕੋਵਿਡ ਦੇ ਕੁੱਲ 12 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦਾ ਪੋਸਟਰ ਲਾਉਣ ਵਾਲੇ ਮਜ਼ਦੂਰ ਦੀ ਸਾਬਕਾ ਵਿਧਾਇਕ ਦੇ ਪੁੱਤਰ ਵੱਲੋਂ ਕੁੱਟਮਾਰ, ਮਾਮਲਾ ਦਰਜ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।