ਪਾਕਿ ’ਚ ਡਿਪਾਰਟਮੈਂਟ ਸਟੋਰ ਨੂੰ ਸੀਲ ਕਰਨ ’ਤੇ ਵਕੀਲਾਂ ਨੇ ਸਹਾਇਕ ਕਮਿਸ਼ਨਰ ਦੀ ਜੰਮ ਕੇ ਕੀਤੀ ਕੁੱਟਮਾਰ
Tuesday, Oct 11, 2022 - 01:14 AM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸੂਬੇ ਪੰਜਾਬ ਦੇ ਸ਼ਹਿਰ ਟੋਬਾ ਟੇਕ ਸਿੰਘ ’ਚ ਲੋਕਾਂ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਸੀ ਕਿ ਸ਼ਹਿਰ ’ਚ ਚੱਲ ਰਿਹਾ ਡਿਪਾਰਟਮੈਂਟ ਸਟੋਰ ਹਰ ਵਸਤੂ ’ਤੇ ਨਿਰਧਾਰਿਤ ਰਾਸ਼ੀ ਤੋਂ ਜ਼ਿਆਦਾ ਪੈਸੇ ਵਸੂਲ ਕਰਦਾ ਹੈ । ਇਸ ਸਬੰਧੀ ਜਾਂਚ ਤੋਂ ਬਾਅਦ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਟੋਬਾ ਟੇਕ ਸਿੰਘ ਨੇ ਅੱਜ ਉਸ ਸਟੋਰ ਨੂੰ ਸੀਲ ਕਰ ਦਿੱਤਾ। ਸੂਤਰਾਂ ਅਨੁਸਾਰ ਇਸ ਡਿਪਾਰਟਮੈਂਟ ਸਟੋਰ ਦੇ ਮਾਲਕ ਵੱਲੋਂ ਵਕੀਲਾਂ ਨਾਲ ਗੱਲ ਕਰ ਕੇ ਆਪਣਾ ਕੇਸ ਉਨ੍ਹਾਂ ਨੂੰ ਹੱਲ ਕਰਨ ਲਈ ਕਿਹਾ।
ਇਹ ਖ਼ਬਰ ਵੀ ਪੜ੍ਹੋ : ਸਕੂਲ ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਪੰਜਾਬ ਨੇ ਸ਼ੁਰੂ ਕੀਤਾ ਆਨਲਾਈਨ ਤਬਾਦਲਾ ਪੋਰਟਲ
ਜਦ ਵਕੀਲਾਂ ਦਾ ਇਕ ਗਰੁੱਪ ਸਹਾਇਕ ਕਮਿਸ਼ਨਰ ਟੋਬਾ ਟੇਕ ਸਿੰਘ ਦੇ ਦਫ਼ਤਰ ’ਚ ਉਸ ਨੂੰ ਮਿਲਣ ਗਿਆ ਤਾਂ ਵਕੀਲਾਂ ਨੇ ਤੁਰੰਤ ਸਟੋਰ ਨੂੰ ਖੁੱਲ੍ਹਵਾਉਣ ਦੀ ਗੱਲ ਕੀਤੀ, ਜਿਸ ’ਤੇ ਅਧਿਕਾਰੀ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ। ਇਸ ਦੌਰਾਨ ਦੋਵਾਂ ਪੱਖਾਂ ਵਿਚ ਤਕਰਾਰ ਹੋਣ ’ਤੇ ਵਕੀਲਾਂ ਨੇ ਸਹਾਇਕ ਕਮਿਸ਼ਨਰ ਇਰਫਾਨ ਮਾਰਟਨ ਨੂੰ ਉਸ ਦੀ ਅਦਾਲਤ ’ਚ ਹੀ ਫੜ ਕੇ ਕੁੱਟਮਾਰ ਕੀਤੀ। ਵਕੀਲਾਂ ਨੇ ਸਹਾਇਕ ਕਮਿਸ਼ਨਰ ਨਗਰ ਨਿਗਮ ਸਮੇਤ ਸੁਰੱਖਿਆ ਕਰਮਚਾਰੀਆ ਦੇ ਕੱਪੜੇ ਵੀ ਪਾੜ ਦਿੱਤੇ। ਵਕੀਲ ਜਾਂਦੇ ਹੋਏ ਦਫ਼ਤਰ ਦੀਆਂ ਫਾਈਲਾਂ ਵੀ ਨਾਲ ਲੈ ਗਏ। ਪੁਲਸ ਨੇ ਅਧਿਕਾਰੀ ਨੂੰ ਹਸਪਤਾਲ ਦਾਖ਼ਲ ਕਰਵਾ ਕੇ ਵਕੀਲਾਂ ਖ਼ਿਲਾਫ਼ 7 ਅੱਤਵਾਦ ਵਿਰੋਧੀ ਕਾਨੂੰਨ ਅਧੀਨ ਕੇਸ ਦਰਜ ਕੀਤਾ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਮਜ਼ਦੂਰਾਂ ਤੇ ਉਸਾਰੀ ਮਜ਼ਦੂਰਾਂ ਨੂੰ ਦੀਵਾਲੀ ਦਾ ਦਿੱਤਾ ਤੋਹਫ਼ਾ