ਨਾਸਾ ਦਾ ਇਹ ਟੂਲ ਕਰੇਗਾ ਭਵਿੱਖਬਾਣੀ, ਕਿਸ ਸ਼ਹਿਰ 'ਚ ਪਹਿਲਾਂ ਆਵੇਗਾ ਹੜ੍ਹ

11/16/2017 5:56:28 PM

ਕੈਲੀਫੋਰਨੀਆ (ਬਿਊਰੋ)— ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਦੇ ਪਿਘਲਣ ਨਾਲ ਸਮੁੰਦਰ ਵਿਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਪਰ ਬਰਫ ਪਿਘਲਣ ਨਾਲ ਕਿਸ ਸਥਾਨਕ ਸਮੁੰਦਰ ਦੇ ਤਟੀ ਸ਼ਹਿਰਾਂ ਵਿਚ ਕਿਹੜਾ ਸ਼ਹਿਰ ਪ੍ਰਭਾਵਿਤ ਹੋਵੇਗਾ, ਇਸ ਦੀ ਜਾਣਕਾਰੀ ਹਾਸਲ ਕਰਨਾ ਇਕ ਵੱਡੀ ਮੁਸ਼ਕਲ ਹੈ। ਇਸੇ ਸਵਾਲ ਦਾ ਜਵਾਬ ਜਾਨਣ ਲਈ ਨਾਸਾ ਦੇ ਵਿਗਿਆਨੀਆਂ ਨੇ ਇਕ ਅਜਿਹਾ ਟੂਲ ਵਿਕਸਿਤ ਕੀਤਾ ਹੈ, ਜੋ ਇਸ ਗੱਲ ਦੀ ਭਵਿੱਖਬਾਣੀ ਕਰ ਦੇਵੇਗਾ ਕਿ ਗਲੋਬਲ ਵਾਰਮਿੰਗ ਕਾਰਨ ਕਿਸ ਤਟੀ ਸ਼ਹਿਰ ਵਿਚ ਹੜ੍ਹ ਪਹਿਲਾਂ ਆਵੇਗਾ। ਇਸ ਟੂਲ ਦਾ ਨਾਂ ਹੈ ਗ੍ਰੈਡੀਏਂਟ ਫਿੰਗਰਪ੍ਰਿੰਟ ਮੈਪਿੰਗ (ਜੀ. ਐੱਫ. ਐੱਮ.)। ਨਾਸਾ ਦੀ ਜੈੱਟ ਪ੍ਰੋਪਿਉਲੇਸ਼ਨ ਲੈਬੋਰਟਰੀ, ਕੈਲੀਫੋਰਨੀਆ ਦੇ ਸ਼ੋਧ ਕਰਤਾਵਾਂ ਮੁਤਾਬਕ ਇਸ ਟੂਲ ਦੀ ਵਰਤੋਂ 293 ਪ੍ਰਮੁੱਖ ਸ਼ਹਿਰਾਂ 'ਤੇ ਕੀਤੀ ਗਈ ਹੈ। ਇਨ੍ਹਾਂ ਸ਼ਹਿਰਾਂ ਵਿਚ ਕਰਨਾਟਕ ਦਾ ਸ਼ਹਿਰ ਮੰਗਲੋਰੂ ਵੀ ਸ਼ਾਮਿਲ ਹੈ।
ਇੰਝ ਕੰਮ ਕਰੇਗਾ ਟੂਲ
ਅਸਲ ਵਿਚ ਇਹ ਟੂਲ ਸੰਵੇਦਨਸ਼ੀਲਤਾ 'ਤੇ ਕੰਮ ਕਰੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਦੁਨੀਆ ਦਾ 75 ਫੀਸਦੀ ਤਾਜਾ ਪਾਣੀ ਗਲੇਸ਼ੀਅਰ ਵਿਚ ਜਮਾ ਹੈ। ਜਿਸ ਵਿਚ ਗ੍ਰੀਨਲੈਂਡ ਅਤੇ ਅੰਟਾਰਕਟਿਕਾ ਦੇ ਗਲੇਸ਼ੀਅਰ ਸ਼ਾਮਿਲ ਹਨ। ਇਸ ਟੂਲ ਦੀ ਮਦਦ ਨਾਲ ਪਤਾ ਲੱਗਦਾ ਹੈ ਕਿ ਸਥਾਨਕ ਸਮੁੰਦਰ ਦਾ ਪੱਧਰ ਕਿੰਨਾ ਸੰਵੇਦਨਸ਼ੀਲ ਹੋਇਆ ਹੈ ਮਤਲਬ ਆਈਸਸ਼ੀਟ ਵਿਚ ਕਿੰਨਾ ਬਦਲਾਅ ਆਇਆ ਹੈ ਅਤੇ ਉਸ ਦੀ ਮੋਟਾਈ ਕਿੰਨੀ ਹੈ। ਇਹ ਟੂਲ ਇਹ ਵੀ ਦੱਸੇਗਾ ਕਿ ਕਿੰਨੀ ਆਈਸਸ਼ੀਟ ਘੱਟ ਹੋ ਗਈ ਹੈ। ਸੰਵੇਦਨਸ਼ੀਲਤਾ ਨੂੰ ਗਰੇਡਿਅੰਟ ਦੀ ਟਰਮ ਵਿਚ ਮਾਪਿਆ ਜਾਵੇਗਾ। ਜੋ dS/dH ਹੈ (-4 ਤੋਂ -2, -2 ਤੋਂ 0, 0 ਤੋਂ 2 ਅਤੇ 2 ਤੋਂ 4)।


Related News