ਸਕਾਟਿਸ਼ ਯੂਨੀਵਰਸਿਟੀਆਂ ਬੰਬ ਨਸ਼ਟ ਕਰਨ ਲਈ ਰੋਬੋਟ ਕਰ ਰਹੀਆਂ ਹਨ ਤਿਆਰ

Friday, Apr 23, 2021 - 02:11 PM (IST)

ਸਕਾਟਿਸ਼ ਯੂਨੀਵਰਸਿਟੀਆਂ ਬੰਬ ਨਸ਼ਟ ਕਰਨ ਲਈ ਰੋਬੋਟ ਕਰ ਰਹੀਆਂ ਹਨ ਤਿਆਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਅਜੌਕੇ ਸਮੇਂ ਵਿਚ ਤਕਨਾਲੋਜੀ 'ਚ ਵਾਧਾ ਹੋਣ ਕਰਕੇ ਹਰ ਖੇਤਰ ਵਿਚ ਮਨੁੱਖਾਂ ਦੀ ਜਗ੍ਹਾ ਮਸ਼ੀਨਾਂ ਲੈ ਰਹੀਆਂ ਹਨ, ਜਿਸ ਨਾਲ ਔਖੇ ਕੰਮਾਂ ਨੂੰ ਵੀ ਸੌਖੇ ਤਰੀਕੇ ਨਾਲ ਨਿਪਟਾਇਆ ਜਾ ਸਕਦਾ ਹੈ। ਇਸੇ ਹੀ ਨਵੀਂ ਤਕਨਾਲੋਜੀ ਦੀ ਵਰਤੋਂ ਕਰਦਿਆਂ ਸਕਾਟਿਸ਼ ਯੂਨੀਵਰਸਿਟੀਆਂ ਰੋਬੋਟਸ ਨੂੰ ਤਿਆਰ ਕਰ ਰਹੀਆਂ ਹਨ। ਇਸ ਕੰਮ ਲਈ ਸਕਾਟਲੈਂਡ ਦੀਆਂ ਯੂਨੀਵਰਸਿਟੀਆਂ ਵਿਚ ਰੋਬੋਟਿਕਸ ਮਾਹਰ ਸ਼ਾਮਲ ਕੀਤੇ ਗਏ ਹਨ। ਉਹ ਮਨੁੱਖਾਂ ਲਈ ਰੋਬੋਟ ਵਿਕਸਤ ਕਰਨ ਵਿਚ ਸਹਾਇਤਾ ਕਰ ਰਹੇ ਹਨ ਜੋ ਬੰਬ ਨਸ਼ਟ ਆਦਿ ਕੰਮਾਂ ਵਿਚ ਜੋਖ਼ਮਾਂ ਨੂੰ ਘਟਾਉਣ ਲਈ ਵਰਤੇ ਜਾ ਸਕਦੇ ਹਨ।

ਹੈਰੀਓਟ ਵਾਟ ਯੂਨੀਵਰਸਿਟੀ ਦੇ ਨੈਸ਼ਨਲ ਰੋਬੋਟੇਰੀਅਮ ਨੂੰ ਇਕ ਪ੍ਰਾਜੈਕਟ 'ਤੇ ਤਕਨਾਲੋਜੀ ਕੰਪਨੀਆਂ ਨਾਲ ਕੰਮ ਕਰਨ ਲਈ ਸਰਕਾਰੀ ਫੰਡ ਪ੍ਰਦਾਨ ਕੀਤਾ ਗਿਆ ਹੈ, ਜੋ ਲੋਕਾਂ ਨੂੰ ਖਤਰਨਾਕ ਵਾਤਾਵਰਨ ਵਿਚ ਕੰਮ ਕਰਨ ਦੀ ਜ਼ਰੂਰਤ ਨੂੰ ਘਟਾਉਣ ਵਿਚ ਮਦਦ ਕਰ ਸਕਦਾ ਹੈ। ਇਸ ਦਾ ਉਦੇਸ਼ ਰੋਬੋਟਾਂ ਦਾ ਵਿਕਾਸ ਕਰਨਾ ਹੈ ਜੋ ਇਕ ਨਵਾਂ ਅਨੁਭਵ ਪ੍ਰਦਾਨ ਕਰਨ ਵਿਚ ਸਹਾਇਤਾ ਕਰਨਗੇ। ਇਹ ਉਨ੍ਹਾਂ ਲੋਕਾਂ ਨੂੰ ਸੌਖ ਦੇਵੇਗਾ ਜੋ ਰੋਬੋਟਾਂ ਦੁਆਰਾ ਕੰਮ ਕਰਦੇ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਟੈਲੀਪਰੇਸਨ ਦੇ ਖੇਤਰ ਵਿਚ ਤਰੱਕੀ ਦੇਣਾ ਵੀ ਹੈ।

ਇਸ ਵਿਚ ਰੋਬੋਟਿਕਸ, ਦੂਰਸੰਚਾਰ ਤਕਨਾਲੋਜੀ ਅਤੇ ਹੈਪਟਿਕਸ ਦੇ ਉਭਰ ਰਹੇ ਖੇਤਰਾਂ ਵਿਚ ਕੰਮ ਕਰਨਾ ਵੀ ਸ਼ਾਮਲ ਹੋਵੇਗਾ। ਹੈਪਟਿਕ ਤਕਨਾਲੋਜੀ ਦੀ ਵਰਤੋਂ ਰੋਬੋਟਾਂ ਦੇ ਸੰਚਾਲਕਾਂ ਨੂੰ ਸਰੀਰਕ ਸੰਵੇਦਨਾ ਦਾ ਅਨੁਭਵ ਕਰਨ ਵਿਚ ਮਦਦ ਕਰਨ ਲਈ ਕੀਤੀ ਜਾ ਸਕਦੀ ਹੈ, ਜਿਸ ਵਿਚ ਛੂਹ, ਨਿੱਘ ਅਤੇ ਕੰਬਣੀ ਆਦਿ ਸ਼ਾਮਲ ਹੈ। ਹੈਰੀਓਟ ਵਾਟ ਯੂਨੀਵਰਸਿਟੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਦੌਰਾਨ ਸੈਂਸਰ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਾਰਨ ਰੋਬੋਟਿਕਸ ਵਿਚ ਮਹੱਤਵਪੂਰਣ ਤਰੱਕੀ ਹੋਈ ਹੈ। ਮਨੁੱਖੀ-ਮਸ਼ੀਨ ਇੰਟਰਫੇਸ ਤਕਨਾਲੋਜੀਆਂ 1980 ਦੇ ਦਹਾਕੇ ਤੋਂ ਵੱਡੇ ਪੱਧਰ 'ਤੇ ਬਦਲੀਆਂ ਗਈਆਂ ਹਨ। ਇਸ ਦੇ ਇਲਾਵਾ ਪੰਜ ਸਾਲਾਂ ਵਿਚ ਰੋਬੋਟੇਰੀਅਮ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ 50 ਤੋਂ 150 ਹੋਣ ਦੀ ਉਮੀਦ ਹੈ।
 


author

cherry

Content Editor

Related News