ਆਸਟ੍ਰੇਲੀਆ ਪਾਪੂਆ ਨਿਊ ਗਿਨੀ ਨੂੰ ਭੇਜੇਗਾ 8000 ਕੋਵਿਡ ਵੈਕਸੀਨ : ਸਕੌਟ ਮੌਰੀਸਨ
Wednesday, Mar 17, 2021 - 06:14 PM (IST)
ਬ੍ਰਿਸਬੇਨ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੇ ਗਵਾਂਢੀ ਦੇਸ਼ ਪਾਪੂਆ ਨਿਊ ਗਿਨੀ ਵਿੱਚ ਕੋਰੋਨਾ ਵਾਇਰਸ ਵਿੱਚ ਕਾਫੀ ਜਿਆਦਾ ਅਸਰ ਪੈ ਰਿਹਾ ਹੈ। ਇਸ ਸਮੇਂ ਅਧਿਕਾਰਤ ਤੌਰ 'ਤੇ ਲਗਭਗ 1400 ਪ੍ਰਭਾਵਿਤ ਦੱਸੇ ਜਾ ਰਹੇ ਹਨ। ਆਸਟ੍ਰੇਲੀਆ ਫੇਸ ਮਾਸਕ, ਵੈਂਟੀਲੇਟਰ, ਗਾਊਨਸ, ਦਸਤਾਨੇ ਅਤੇ 8000 ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਭੇਜੇਗਾ।
ਆਸਟ੍ਰੇਲੀਆ ਤੋਂ ਪਾਪੂਆ ਨਿਊ ਗਿਨੀ ਨੂੰ ਜਾਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਮਾਣਯੋਗ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਫ਼ੈਸਲੇ ਨਾਲ ਮਾਈਨਿੰਗ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋਵੇਗੀ। ਇਹ ਪਾਬੰਦੀ ਫਿਲਹਾਲ ਦੋ ਹਫ਼ਤੇ ਤੱਕ ਜਾਰੀ ਰਹੇਗੀ। ਉਨ੍ਹਾਂ ਖਦਸ਼ਾ ਜਾਹਰ ਕੀਤਾ ਕਿ ਇਸ ਨਾਲ ਕੂਈਨਜਲੈਂਡ ਵੀ ਪ੍ਰਵਾਭਿਤ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਮਸਾਜ ਪਾਰਲਰ 'ਚ ਗੋਲੀਬਾਰੀ, 8 ਲੋਕਾਂ ਦੀ ਮੌਤ ਤੇ ਇਕ ਸ਼ੱਕੀ ਗ੍ਰਿਫ਼ਤਾਰ
ਪ੍ਰਧਾਨ ਮੰਤਰੀ ਮੌਰੀਸਨ ਨੇ ਐਸਟਰਾ ਜੈਨੇਟ ਅਤੇ ਯੂਰਪੀਅਨ ਯੂਨੀਅਨ ਨੂੰ ਦਸ ਲੱਖ ਖੁਰਾਕਾਂ ਦੇਣ ਦੀ ਅਪੀਲ ਕੀਤੀ। ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਜ਼ ਮੇਰਾਪੇ ਦੇ ਆਸਟ੍ਰੇਲੀਆ ਦੇ ਖਾਸ ਰਾਜਦੂਤ ਡਾਕਟਰ ਬਰਨਾਰਡ ਮਲਿਕ ਨੇ ਵੀ ਆਸਟ੍ਰੇਲੀਆ ਦੀ ਇਸ ਪਹਿਲ ਕਦਮੀ ਦਾ ਸਵਾਗਤ ਕੀਤਾ।
ਨੋਟ- ਆਸਟ੍ਰੇਲੀਆ ਪਾਪੂਆ ਨਿਊ ਗਿਨੀ ਨੂੰ ਭੇਜੇਗਾ 8000 ਕੋਵਿਡ ਵੈਕਸੀਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।