ਆਸਟ੍ਰੇਲੀਆ : ਮੌਰੀਸਨ ਹਾਲ ਹੀ ਦੇ ਸਾਲਾਂ 'ਚ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ

Friday, May 20, 2022 - 02:21 PM (IST)

ਆਸਟ੍ਰੇਲੀਆ : ਮੌਰੀਸਨ ਹਾਲ ਹੀ ਦੇ ਸਾਲਾਂ 'ਚ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ

ਕੈਨਬਰਾ (ਏਜੰਸੀ): ਸਕੌਟ ਮੌਰੀਸਨ ਹਾਲ ਹੀ ਦੇ ਸਾਲਾਂ ਵਿਚ ਆਸਟ੍ਰੇਲੀਆ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀ ਬਣ ਗਏ ਹਨ ਅਤੇ ਸ਼ਨੀਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਇਕ ਵਾਰ ਫਿਰ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਮੌਰੀਸਨ ਸਾਲ 2007 ਤੋਂ ਬਾਅਦ ਆਪਣਾ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਉਸੇ ਸਾਲ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਜੌਨ ਹਾਵਰਡ ਚੋਣ ਹਾਰ ਗਏ ਸਨ। ਉਹ 12 ਸਾਲ ਤੱਕ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਹੇ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਅਤੇ ਫਰਾਂਸ 'ਚ ਮੰਕੀਪੌਕਸ ਦੇ ਪਹਿਲੇ 'ਸੰਭਾਵਿਤ' ਕੇਸ ਦੀ ਪੁਸ਼ਟੀ

ਹਾਵਰਡ ਅਤੇ ਮੌਰੀਸਨ ਨੇ ਆਸਟ੍ਰੇਲੀਆ ਵਿੱਚ ਚਾਰ ਪ੍ਰਧਾਨ ਮੰਤਰੀਆਂ ਦੀ ਅਦਲਾ-ਬਦਲੀ ਕੀਤੀ, ਜਿਹਨਾਂ ਵਿੱਚ ਕੇਵਿਨ ਰੱਡ ਵੀ ਸ਼ਾਮਲ ਹਨ, ਜੋ ਆਸਟ੍ਰੇਲੀਆ ਵਿੱਚ ਸਿਆਸੀ ਅਸਥਿਰਤਾ ਦੇ ਦੌਰ ਦੌਰਾਨ ਦੋ ਵਾਰ ਪ੍ਰਧਾਨ ਮੰਤਰੀ ਰਹੇ। ਬਾਕੀ ਤਿੰਨ ਪ੍ਰਧਾਨ ਮੰਤਰੀਆਂ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਨੇ ਅਹੁਦੇ ਤੋਂ ਹਟਾ ਦਿੱਤਾ ਸੀ। ਮੋਰੀਸਨ (54) ਬਾਰੇ ਕਿਹਾ ਜਾਂਦਾ ਹੈ ਕਿ ਉਹ ਸੰਜੋਗ ਨਾਲ ਪ੍ਰਧਾਨ ਮੰਤਰੀ ਬਣੇ ਸਨ, ਜਦੋਂ ਤਤਕਾਲੀ ਸਰਕਾਰ ਨੇ 2018 ਵਿੱਚ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੂੰ ਹਟਾ ਕੇ ਉਹਨਾਂ ਨੂੰ ਇਸ ਅਹੁਦੇ 'ਤੇ ਬਿਠਾਇਆ। ਸਾਲ 2019 ਦੀਆਂ ਚੋਣਾਂ ਵਿੱਚ ਉਸ ਦੀ ਕੰਜ਼ਰਵੇਟਿਵ ਲਿਬਰਲ ਪਾਰਟੀ ਨੇ ਥੋੜ੍ਹੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ ਪਰ ਲੇਬਰ ਪਾਰਟੀ ਦੀ ਮਦਦ ਨਾਲ ਉਹ ਸੱਤਾ ਵਿੱਚ ਬਣੇ ਰਹੇ। ਆਸਟ੍ਰੇਲੀਆ ਵਿਚ ਲੋਅਰ ਚੈਂਬਰ ਦੀਆਂ 151 ਸੀਟਾਂ ਲਈ ਵੋਟਿੰਗ ਹੋਵੇਗੀ। ਇਸ ਦਾ ਕਾਰਜਕਾਲ ਤਿੰਨ ਸਾਲ ਦਾ ਹੁੰਦਾ ਹੈ।


author

Vandana

Content Editor

Related News