ਅਧਿਕਾਰ ਕਾਰਕੁੰਨਾਂ ਵੱਲੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੀ ਕਾਰ ਦੀ ਭੰਨਤੋੜ

Monday, Oct 12, 2020 - 06:27 PM (IST)

ਅਧਿਕਾਰ ਕਾਰਕੁੰਨਾਂ ਵੱਲੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੀ ਕਾਰ ਦੀ ਭੰਨਤੋੜ

ਬ੍ਰਿਸਬੇਨ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਕਾਰ ਦੀ ਸੋਮਵਾਰ ਨੂੰ ਇੱਥੇ ਕੁਈਨਜ਼ਲੈਂਡ ਯੂਨੀਵਰਸਿਟੀ ਦੀ ਆਪਣੀ ਯਾਤਰਾ ਦੌਰਾਨ ਸ਼ਰਨਾਰਥੀ ਅਧਿਕਾਰਾਂ ਦੇ ਕਾਰਕੁੰਨਾਂ ਦੁਆਰਾ ਤੋੜ-ਭੰਨ ਕੀਤੀ ਗਈ। ਆਸਟ੍ਰੇਲੀਆਈ ਪ੍ਰਸਾਰਣ ਨਿਗਮ (ਏ.ਬੀ.ਸੀ.) ਨੇ ਇੱਕ ਅਖਬਾਰੀ ਰਿਪੋਰਟ ਵਿਚ ਕਿਹਾ ਕਿ ਮੌਰੀਸਨ ਦੀ ਫੇਰੀ ਦੇ ਦੌਰਾਨ, ਤਕਰੀਬਨ 50 ਪ੍ਰਦਰਸ਼ਨਕਾਰੀ ਯੂਨੀਵਰਸਿਟੀ ਦੇ ਆਸਟ੍ਰੇਲੀਅਨ ਬਾਇਓ-ਇੰਜੀਨੀਅਰਿੰਗ ਅਤੇ ਨੈਨੋ ਤਕਨਾਲੋਜੀ ਵਿਖੇ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਇਮਾਰਤ ਦੇ ਦੋਵੇ ਪ੍ਰਵੇਸ਼ ਦਰਵਾਜਿਆਂ ਦੇ ਸ਼ੀਸ਼ੇ ਅਤੇ ਖਿੜਕੀਆਂ 'ਤੇ ਲਾਲ ਰੰਗ ਦਾ ਪੇਂਟ ਸੁੱਟ ਦਿੱਤਾ ਅਤੇ ਉਸ ਕਾਰ 'ਤੇ ਵੀ ਜਿਸ ਵਿਚ ਮੌਰੀਸਨ ਯਾਤਰਾ ਕਰ ਰਹੇ ਸਨ।

PunjabKesari

ਏ.ਬੀ.ਸੀ. ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਇਮਾਰਤ ਨੂੰ ਤਾਲਾ ਲਗਾਉਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਨੂੰ ਇੱਕ ਲੋਡਿੰਗ ਬੇਅ ਰਾਹੀਂ ਬਾਹਰ ਕੱਢਿਆ ਗਿਆ। ਮੌਰੀਸਨ ਦੇ ਬਾਹਰ ਜਾਣ ਤੋਂ ਬਾਅਦ, ਕੁਝ ਪ੍ਰਦਰਸ਼ਨਕਾਰੀ, ਜਿਨ੍ਹਾਂ ਨੇ ਮਾਸਕ ਪਹਿਨੇ ਸਨ ਉਹਨਾਂ ਨੇ ਸੰਕੇਤ ਫੜੇ ਹੋਏ ਸਨ ਕਿ "ਸ਼ਰਨਾਰਥੀਆਂ ਨੂੰ ਅਜ਼ਾਦ ਕਰੋ" ਅਤੇ "ਅਣਮਿਥੇ ਸਮੇਂ ਲਈ ਨਜ਼ਰਬੰਦ ਕਰਨਾ ਤਸ਼ੱਦਦ ਹੈ"।

PunjabKesari

ਪੜ੍ਹੋ ਇਹ ਅਹਿਮ ਖਬਰ- ਬੁਆਏਫ੍ਰੈਂਡ ਨੇ 2 ਸਾਲ ਤੱਕ ਲਾਇਆ ਵਿਆਹ ਦਾ ਲਾਰਾ, ਦਫ਼ਤਰ ਪਹੁੰਚੀ ਪ੍ਰੇਮਿਕਾ ਨੇ ਕੀਤਾ ਜਬਰਦਸਤ ਹੰਗਾਮਾ (ਵੀਡੀਓ)

ਏ.ਬੀ.ਸੀ. ਨੂੰ ਸੰਬੋਧਨ ਕਰਦਿਆਂ ਸੀਨੀਅਰ ਸਾਰਜੈਂਟ ਲਿਓਨੀ ਸਕਾਟ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਰੰਗ-ਰੋਗਨ, ਟਮਾਟਰ ਅਤੇ ਹੋਰ ਫਲਾਂ ਦੀਆਂ ਚੀਜ਼ਾਂ ਸੁੱਟ ਕੇ ਇਮਾਰਤ ਦੀ ਜਗ੍ਹਾ ਨੂੰ ਨੁਕਸਾਨ ਪਹੁੰਚਾਇਆ। ਇਹਨਾਂ ਵਿਚੋਂ ਇਕ ਬੀਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ, ਮੌਰੀਸਨ ਨੇ ਕਿਹਾ ਕਿ ਜਦੋਂ ਉਹ ਕੋਵਿਡ-19 ਟੀਕੇ ਦੇ ਵਿਕਾਸ ਦਾ ਜਾਇਜ਼ਾ ਲੈਣ ਲਈ ਕੈਂਪਸ ਦਾ ਦੌਰਾ ਕਰ ਰਹੇ ਸਨ ਤਾਂ ਵਿਰੋਧ ਪ੍ਰਦਰਸ਼ਨ ਹੁੰਦਾ ਵੇਖ ਉਹ ਨਿਰਾਸ਼ ਹੋਏ। ਏ.ਬੀ.ਸੀ. ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਰਕੁਨ ਕੰਗਾਰੂ ਪੁਆਇੰਟ ਸੈਂਟਰਲ ਹੋਟਲ ਅਤੇ ਅਪਾਰਟਮੈਂਟਾਂ ਦੀ ਰਿਹਾਇਸ਼ ਸਹੂਲਤ ਦੇ ਅੰਦਰ 120 ਵਿਅਕਤੀਆਂ ਦੀ ਅਣਮਿਥੇ ਸਮੇਂ ਲਈ ਨਜ਼ਰਬੰਦ ਕੀਤੇ ਜਾਣ ਦੇ ਵਿਰੋਧ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ, ਜਿਨ੍ਹਾਂ ਨੂੰ ਵਿਦੇਸ਼ੀ ਨਜ਼ਰਬੰਦੀ ਕਾਰਨ ਉੱਥੇ ਭੇਜਿਆ ਗਿਆ ਸੀ।


author

Vandana

Content Editor

Related News