ਦੀਵਾਲੀ ਤੋਂ ਮਿਲਣ ਵਾਲੇ ਸੰਦੇਸ਼ ਦੀ ਇਸ ਸਾਲ ''ਖਾਸ ਮਹੱਤਤਾ'' ਹੈ : ਮੌਰੀਸਨ (ਵੀਡੀਓ)

Friday, Nov 13, 2020 - 06:01 PM (IST)

ਦੀਵਾਲੀ ਤੋਂ ਮਿਲਣ ਵਾਲੇ ਸੰਦੇਸ਼ ਦੀ ਇਸ ਸਾਲ ''ਖਾਸ ਮਹੱਤਤਾ'' ਹੈ : ਮੌਰੀਸਨ (ਵੀਡੀਓ)

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੀਵਾਲੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਮੌਰੀਸਨ ਨੇ ਕਿਹਾ ਕਿ ਇਸ ਤਿਉਹਾਰ ਤੋਂ ਮਿਲਣ ਵਾਲੇ ਸੰਦੇਸ਼ ਦੀ ਇਸ ਸਾਲ 'ਵਿਸ਼ੇਸ਼ ਮਹੱਤਤਾ' ਹੈ ਕਿਉਂਕਿ ਦੁਨੀਆ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਦਾ ਸਾਹਮਣਾ ਕਰ ਰਹੀ ਹੈ। ਮੌਰੀਸਨ ਨੇ ਹਾਲ ਹੀ ਵਿਚ ਜਾਰੀ ਕੀਤੇ ਗਏ ਇਕ ਵੀਡੀਓ ਸੰਦੇਸ਼ ਵਿਚ ਕਿਹਾ,''ਹਨੇਰੇ ਨੂੰ ਮਿਟਾਉਣ ਦੇ ਸੰਕਲਪ ਨੂੰ ਅਸੀਂ ਸਿਧਾਂਤਕ ਮੰਨਦੇ ਆਏ, ਬਜਾਏ ਕਿ ਅਜਿਹੀ ਚੀਜ਼ ਜਿਸ ਦਾ ਅਨੁਭਵ ਕੀਤਾ ਜਾਵੇ ਅਤੇ ਉਸ ਤੋਂ ਉਭਰਿਆ ਜਾਵੇ। ਦੀਵਾਲੀ ਤੋਂ ਮਿਲਣ ਵਾਲੇ ਸੰਦੇਸ਼ ਦੀ ਇਸ ਸਾਲ ਵਿਸ਼ੇਸ਼ ਮਹੱਤਤਾ ਹੈ।'' 

 

ਉਹਨਾਂ ਨੇ ਕਿਹਾ ਕਿ ਧਰਤੀ ਦਾ ਹਰੇਕ ਰਾਸ਼ਟਰ ਕੋਵਿਡ-19 ਗਲੋਬਲ ਮਹਾਮਾਰੀ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੀਵਨ ਅਤੇ ਰੋਜ਼ਗਾਰ ਨਸ਼ਟ ਹੋਏ ਹਨ ਅਤੇ ਅਸੀਂ ਕਈ ਪੀੜ੍ਹੀਆਂ ਬਾਅਦ ਅਜਿਹਾ ਪ੍ਰਕੋਪ ਦੇਖਿਆ ਹੈ। ਇਸ ਦੇ ਬਾਵਜੂਦ ਸਾਡੇ ਸਾਰਿਆਂ ਕੋਲ ਆਸ ਹੈ। 2020 ਦੇ ਪੂਰੇ ਸਾਲ, ਅਸੀਂ ਆਪਣੇ ਡਰਾਂ ਦੇ ਬਾਵਜੂਦ ਇਕ-ਦੂਜੇ ਦਾ ਸਮਰਥਨ ਕੀਤਾ, ਪ੍ਰੇਰਿਤ ਕੀਤਾ ਅਤੇ ਇਕ-ਦੂਜੇ ਦੇ ਨਾਲ ਖੜ੍ਹੇ ਰਹੇ।'' ਮੌਰੀਸਨ ਨੇ ਕਿਹਾ,''ਇਸ ਸੰਕਟ ਦਾ ਸਾਹਮਣਾ ਡਟ ਕੇ ਅਤੇ ਪੇਸ਼ੇਵਰ ਢੰਗ ਨਾਲ ਕਰਨ ਵਾਲੇ ਸਾਡੇ ਮੈਡੀਕਲ ਦੇ ਖੇਤਰ ਦੇ ਪੇਸ਼ੇਵਰਾਂ, ਟੀਚਰਾਂ, ਸਫਾਈ ਕਰਮੀਆਂ, ਪੁਲਸ, ਰੱਖਿਆ ਬਲਾਂ ਅਤੇ ਕਈ ਹੋਰ ਲੋਕਾਂ ਤੋਂ ਸਾਨੂੰ ਤਾਕਤ ਅਤੇ ਪ੍ਰੇਰਨਾ ਮਿਲੀ।'' 

ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ ਭਿਆਨਕ ਸੜਕ ਹਾਦਸਾ, 9 ਲੋਕਾਂ ਦੀ ਮੌਤ ਤੇ 34 ਜ਼ਖਮੀ

ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਇਸ ਧਰਤੀ ਦਾ ਸਭ ਤੋਂ ਸਫਲ ਬਹੁਸਭਿਆਚਾਰਕ ਰਾਸ਼ਟਰ ਹੈ ਅਤੇ ਇਸ ਦੀਵਾਲੀ ਮੈਂ ਉਹਨਾਂ ਸਾਰਿਆਂ ਦੇ ਪ੍ਰਤੀ ਸਨਮਾਨ ਜ਼ਾਹਰ ਕਰਦਾ ਹਾਂ ਜਿਹੜੇ ਲੋਕ ਇਸ ਪਰੰਪਰਾ ਨੂੰ ਇੱਥੇ ਤੱਕ ਲਿਆਏ। ਵਿਰੋਧੀ ਧਿਰ ਦੇ ਨੇਤਾ ਐਨਥਨੀ ਅਲਵਾਨੀਜ਼ ਨੇ ਵੀ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਆਸ ਜ਼ਾਹਰ ਕੀਤੀ ਕਿ ਅਗਲੇ ਸਾਲ ਸਾਰੇ ਲੋਕ ਰੌਸ਼ਨੀ ਦੇ ਇਸ ਤਿਉਹਾਰ ਨੂੰ ਮਿਲ ਕੇ ਮਨਾ ਸਕਣਗੇ। ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 7,00,000 ਤੋਂ ਵੱਧ ਹੈ।


author

Vandana

Content Editor

Related News