ਸਕਾਟਲੈਂਡ ''ਚ ਭਾਰਤੀ ਮੂਲ ਦੀ ਕੋਵਿਡ ਸਲਾਹਕਾਰ ਨੂੰ ਮਿਲੀਆਂ ਧਮਕੀਆਂ
Sunday, Apr 17, 2022 - 08:17 PM (IST)
ਲੰਡਨ-ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ 'ਚ ਸਕਾਟਲੈਂਡ ਸਰਕਾਰ ਦੀ ਸਲਾਹਕਾਰ ਅਤੇ ਭਾਰਤੀ ਮੂਲ ਦੀ ਮਸ਼ਹੂਰ ਜਨ ਸਿਹਤ ਮਾਹਿਰ ਦੇਵੀ ਸ਼੍ਰੀਧਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ 'ਚ ਲਾਗੂ ਲਾਕਡਾਊਨ ਦੌਰਾਨ ਧਮਕੀਆਂ ਮਿਲੀਆਂ ਸਨ। ਐਡਿਨਬਰਗ ਯੂਨੀਵਰਸਿਟੀ 'ਚ ਗਲੋਬਲ ਜਨ ਸਿਹਤ ਦੀ ਪ੍ਰੋਫ਼ੈਸਰ ਸ਼੍ਰੀਧਰ ਨੇ ਇਸ ਹਫ਼ਤੇ ਦੇ ਆਖ਼ਿਰ 'ਚ 'ਦਿ ਟਾਈਮਜ਼' ਸਮਾਚਾਰ ਪੱਤਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਸਾਲ ਕਿਸੇ ਨੇ ਡਾਕ ਰਾਹੀਂ ਸਫ਼ੇਦ ਪਾਊਡਰ ਅਤੇ ਇਸਤੇਮਾਲ ਕੀਤਾ ਹੋਇਆ ਇਕ ਮਾਸਕ ਭੇਜਿਆ ਸੀ। ਸ਼੍ਰੀਧਰ ਸਕਾਟਲੈਂਡ ਸਰਕਾਰ ਦੇ ਕੋਰੋਨਾ ਵਾਇਰਸ ਸਲਾਹਕਾਰ ਬੋਰਡ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਅਮਰੀਕਾ ਦੇ ਪਿਟਸਬਰਗ 'ਚ ਗੋਲੀਬਾਰੀ, 2 ਦੀ ਮੌਤ ਤੇ ਕਈ ਜ਼ਖਮੀ
ਕੋਰੋਨਾ ਨਾਲ ਨਜਿੱਠਣ ਨੂੰ ਲੈ ਕੇ ਬ੍ਰਿਟੇਨ ਦੇ ਰੇਡੀਓ ਅਤੇ ਟੀ.ਵੀ. ਚੈਨਲ 'ਤੇ ਪ੍ਰਸਾਰਿਤ ਪ੍ਰੋਗਰਾਮਾਂ 'ਚ ਮਾਹਿਰ ਦੇ ਰੂਪ 'ਚ ਅਕਸਰ ਨਜ਼ਰ ਆਉਣ ਵਾਲੀ ਸ਼੍ਰੀਧਰ ਨੇ ਕਿਹਾ ਕਿ ਮੈਂ ਬਹੁਤ ਡਰ ਗਈ ਸੀ ਅਤੇ ਇਹ ਸੰਭਾਵਿਤ ਸਭ ਤੋਂ ਮੁਸ਼ਕਲ ਹਿੱਸਾ ਸੀ ਕਿਉਂਕਿ ਇਹ ਆਨਲਾਈਨ ਨਹੀਂ ਸਗੋਂ ਅਸਲ ਜੀਵਨ 'ਚ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਮੈਂ ਅਕਸਰ ਪਿਛੇ ਹਟਣ ਦੇ ਬਾਰੇ 'ਚੇ ਸੋਚਿਆ ਪਰ ਅਜਿਹਾ ਲੱਗਦਾ ਹੈ ਕਿ ਮੇਰੀ ਨੌਕਰੀ ਦਾ ਹੁਣ ਇਕ ਜਨਤਕ ਪਹਿਲੂ ਵੀ ਹੈ।
ਇਹ ਵੀ ਪੜ੍ਹੋ : ਬਾਈਡੇਨ ਜੋੜੇ ਨੇ ਕੀਤੀ 6,10,702 ਡਾਲਰ ਦੀ ਕਮਾਈ, 24.6 ਫ਼ੀਸਦੀ ਹਿੱਸੇ ਦਾ ਟੈਕਸ ਵਜੋਂ ਕੀਤਾ ਭੁਗਤਾਨ
ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਸ਼੍ਰੀਧਰ ਨਾਲ ਹੋਏ ਭਿਆਨਕ ਦੁਰਵਿਵਹਾਰ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਲਈ ''ਬੇਹਦ ਮਹੱਤਵਪੂਰਨ ਅਤੇ ਮੁਲਵਾਨ' ਸਲਹਾਕਾਰ ਕਰਾਰ ਦਿੱਤਾ। ਸ਼੍ਰੀਧਰ ਨੇ ਕੋਰੋਨਾ ਨਾਲ ਨਜਿੱਠਣ 'ਚ ਸਰਕਾਰ ਦੀ ਮਦਦ ਕਰਨ ਤੋਂ ਪਹਿਲਾਂ 2014 'ਚ ਅਫਰੀਕਾ 'ਚ ਆਏ ਇਨਫਕੈਸ਼ਨ ਇਬੋਲਾ ਅਤੇ ਮਰਸ ਨੂੰ ਲੈ ਕੇ ਵੀ ਕਾਫ਼ੀ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖਤਮ ਕਰ ਕੇ ਪੈਸਾ ਬਚਾਵਾਂਗੇ : ਕੇਜਰੀਵਾਲ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ