ਸਕਾਟਲੈਂਡ ਪੁਲਸ ਨੂੰ ਮਿਲੀ ਵੱਡੀ ਸਫਲਤਾ, ਛਾਪੇਮਾਰੀ ਦੌਰਾਨ ਜ਼ਬਤ ਕੀਤੀ 1 ਲੱਖ 80 ਹਜ਼ਾਰ ਪੌਂਡ ਦੀ ਭੰਗ
Wednesday, Jan 13, 2021 - 01:16 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਪੁਲਸ ਦੀ ਗੈਰਕਾਨੂੰਨੀ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਅਧਿਕਾਰੀਆਂ ਦੁਆਰਾ ਇੱਕ ਛਾਪੇਮਾਰੀ ਦੌਰਾਨ ਹਜ਼ਾਰਾਂ ਪੌਂਡ ਦੀ ਭੰਗ ਜ਼ਬਤ ਕੀਤੀ ਗਈ। ਪੁਲਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ 9 ਜਨਵਰੀ ਦਿਨ ਸ਼ਨੀਵਾਰ ਨੂੰ ਮਦਰਵੈਲ ਦੇ ਦਲਰਿਆਦਾ ਕ੍ਰੀਸੈਂਟ ਖੇਤਰ ਵਿੱਚ ਸ਼ਾਮ 6 ਵਜੇ ਦੇ ਕਰੀਬ ਮਾਰੇ ਗਏ ਛਾਪੇ ਦੌਰਾਨ ਕਲਾਸ ਬੀ ਨਸ਼ੇ ਭੰਗ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਗਈ।
ਪੜ੍ਹੋ ਇਹ ਅਹਿਮ ਖਬਰ- NSW ਦੇ ਵਸਨੀਕਾਂ ਲਈ ਦੱਖਣੀ ਆਸਟ੍ਰੇਲੀਆ ਖੋਲ੍ਹੇਗਾ ਆਪਣੇ ਬਾਰਡਰ
ਬਰਾਮਦ ਕੀਤੀ ਗਈ ਇਸ ਭੰਗ ਤੇ ਇਸ ਨਾਲ ਸਬੰਧਿਤ ਹੋਰ ਸਮੱਗਰੀ ਦੀ ਕੀਮਤ ਤਕਰੀਬਨ 180,000 ਪੌਂਡ ਤੋਂ ਵੱਧ ਦੱਸੀ ਗਈ ਹੈ। ਪੁਲਸ ਦੁਆਰਾ ਇਸ ਮਾਮਲੇ ਦੇ ਸੰਬੰਧ ਵਿੱਚ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ਜਦਕਿ ਬਰਾਮਦਗੀ ਬਾਰੇ ਹੋਰ ਪੁੱਛਗਿੱਛ ਜਾਰੀ ਹੈ। ਸਾਰਜੈਂਟ ਥਾਮਸ ਕੈਰਨਜ਼ ਅਨੁਸਾਰ ਨਸ਼ਿਆਂ ਦੀ ਦੁਰਵਰਤੋਂ ਸਮਾਜ ਲਈ ਬੇਹੱਦ ਖਤਰਨਾਕ ਹੈ ਅਤੇ ਸਕਾਟਲੈਂਡ ਪੁਲਸ ਅਜਿਹੇ ਗੈਰਕਾਨੂੰਨੀ ਪਦਾਰਥਾਂ ਦੀ ਵਰਤੋਂ ਨੂੰ ਘਟਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਨੋਟ- ਸਕਾਟਲੈਂਡ ਪੁਲਸ ਨੇ ਛਾਪੇਮਾਰੀ ਦੌਰਾਨ ਜ਼ਬਤ ਕੀਤੀ 180 ਹਜ਼ਾਰ ਪੌਂਡ ਦੀ ਭੰਗ, ਖ਼ਬਰ ਬਾਰੇ ਦੱਸੋ ਆਪਣੀ ਰਾਏ।