ਸਕਾਟਲੈਂਡ ਦੀ ਲੋਕ ਨੇਤਾ ਨਿਕੋਲਾ ਸਟਰਜਨ ਨੇ ਮੰਤਰੀ ਵਜੋਂ ਅਸਤੀਫ਼ਾ ਦਿੰਦਿਆਂ ਕਹੀ ਇਹ ਗੱਲ

Wednesday, Feb 15, 2023 - 10:21 PM (IST)

ਸਕਾਟਲੈਂਡ ਦੀ ਲੋਕ ਨੇਤਾ ਨਿਕੋਲਾ ਸਟਰਜਨ ਨੇ ਮੰਤਰੀ ਵਜੋਂ ਅਸਤੀਫ਼ਾ ਦਿੰਦਿਆਂ ਕਹੀ ਇਹ ਗੱਲ

ਲੰਡਨ (ਸਰਬਜੀਤ ਸਿੰਘ ਬਨੂੜ, ਮਨਦੀਪ ਖੁਰਮੀ) : ਸਕਾਟਲੈਂਡ ਦੀ ਸਿਆਸਤ ਵਿੱਚ ਇਕ ਵਾਰ ਮੁੜ ਗਹਿਮਾਗਹਿਮੀ ਦਾ ਮਾਹੌਲ ਬਣਿਆ ਹੋਇਆ ਹੈ। ਟੀ.ਵੀ. ਚੈਨਲਾਂ, ਅਖਬਾਰਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਆਮ ਲੋਕਾਂ 'ਚ ਵੀ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਦੇ ਅਸਤੀਫੇ ਦੇ ਚਰਚੇ ਹੋ ਰਹੇ ਹਨ।  ਹਾਲਾਂਕਿ ਨਿਕੋਲਾ ਸਟਰਜਨ ਵੱਲੋਂ ਆਪਣੀ ਕੁਰਸੀ ਮਾਰਚ ਮਹੀਨੇ ਛੱਡਣ ਦੀ ਉਮੀਦ ਸੀ ਪਰ ਬੁੱਧਵਾਰ ਜਲਦਬਾਜ਼ੀ 'ਚ ਕੀਤੀ ਗਈ ਕਾਨਫਰੰਸ ਵਿੱਚ ਉਨ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਹੋਰ ਕਿਸੇ ਨੂੰ ਸੌਂਪਣ ਦੇ ਇੱਛਾ ਨਾਲ ਅਲਵਿਦਾ ਆਖ ਦਿੱਤਾ ਹੈ। ਐਡਿਨਬਰਗ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਨਿਕੋਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ 8 ਸਾਲ ਤੋਂ ਵੱਧ ਭੂਮਿਕਾ ਨਿਭਾਉਣ ਤੋਂ ਬਾਅਦ ਸਕਾਟਲੈਂਡ ਦੀ ਪਹਿਲੀ ਮੰਤਰੀ ਵਜੋਂ ਅਸਤੀਫ਼ਾ ਦੇ ਰਹੀ ਹੈ। ਸਕਾਟਿਸ਼ ਨੈਸ਼ਨਲ ਪਾਰਟੀ ਦੇ ਨੇਤਾ ਨੇ ਕਿਹਾ ਕਿ ਮੇਰੇ ਲਈ ਇਹ ਅਹੁਦਾ ਛੱਡਣ ਦਾ ਸਹੀ ਸਮਾਂ ਹੈ। ਨਿਕੋਲਾ ਸਟਰਜਨ ਨੇ ਕਿਹਾ ਕਿ ਉਹ ਉਦੋਂ ਤੱਕ ਅਹੁਦੇ 'ਤੇ ਬਣੇ ਰਹਿਣਗੇ ਜਦੋਂ ਤੱਕ ਉਸ ਦਾ ਉੱਤਰਾਧਿਕਾਰੀ ਨਹੀਂ ਚੁਣਿਆ ਜਾਂਦਾ।

ਇਹ ਵੀ ਪੜ੍ਹੋ : USA: ਕਬਾੜਖਾਨੇ 'ਚੋਂ ਮਿਲੀ ਛਤਰਪਤੀ ਸ਼ਿਵਾਜੀ ਦੀ ਲਾਪਤਾ ਮੂਰਤੀ, ਰਿਵਰ ਪਾਰਕ 'ਚੋਂ ਹੋਈ ਸੀ ਚੋਰੀ

ਸਾਬਕਾ SNP ਸੰਸਦ ਮੈਂਬਰ ਸਟੀਫਨ ਗੈਥਿਨਸ ਨੇ ਕਿਹਾ ਕਿ ਉਹ ਨਿਕੋਲਾ ਸਟਰਜਨ ਦੇ ਅਸਤੀਫ਼ਾ ਦੇਣ  ਤੋਂ ਹੈਰਾਨ ਅਤੇ ਨਿਰਾਸ਼ ਹਨ। ਨਿਕੋਲਾ ਸਟਰਜਨ ਨੇ ਵਿਲੱਖਣਤਾ ਨਾਲ ਪਾਰਟੀ ਦੀ ਅਗਵਾਈ ਕੀਤੀ ਹੈ। SNP ਦੇ ਸੰਸਦ ਮੈਂਬਰ ਸਟੀਵਰਟ ਮੈਕਡੋਨਲਡ ਨੇ ਪਹਿਲੇ ਮੰਤਰੀ ਨੂੰ 'ਡਿਵੈਲਯੂਸ਼ਨ ਯੁੱਗ ਦਾ ਸਭ ਤੋਂ ਵਧੀਆ ਜਨਤਕ ਸੇਵਕ' ਦੱਸਿਆ। ਗਲਾਸਗੋ ਸੈਂਟਰਲ ਲਈ ਐੱਸਐੱਨਪੀ ਐੱਮਪੀ ਐਲੀਸਨ ਥੀਵਲਿਸ ਨੇ ਕਿਹਾ ਕਿ ਉਹ 'ਬਿਲਕੁਲ ਨਿਰਾਸ਼' ਸੀ ਅਤੇ ਸ਼੍ਰੀਮਤੀ ਸਟਰਜਨ ਨੂੰ 'ਇਕ ਸ਼ਾਨਦਾਰ ਨੇਤਾ' ਦੱਸਿਆ।

ਇਹ ਵੀ ਪੜ੍ਹੋ : ਪਿਜ਼ਾ ਖਾਣ ਨੂੰ ਦਿਲ ਕੀਤਾ ਤਾਂ ਬ੍ਰਿਟੇਨ ਤੋਂ ਇਟਲੀ ਪਹੁੰਚ ਗਿਆ ਸਖਸ਼, Domino’s ਦੇ ਬਿੱਲ ਨਾਲੋਂ ਵੀ ਸਸਤਾ ਪਿਆ ਸਫ਼ਰ

ਜ਼ਿਕਰਯੋਗ ਹੈ ਕਿ ਨਿਕੋਲਾ ਸਟਰਜਨ 2014 ਤੋਂ ਫਸਟ ਮਨਿਸਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਅਲੈਕਸ ਸੋਮੰਡ ਤੋਂ ਬਾਅਦ ਉਹ ਫਸਟ ਮਨਿਸਟਰ ਬਣੇ ਸਨ। ਨਿਕੋਲਾ ਸਟਰਜਨ 1999 ਤੋਂ ਸਕਾਟਿਸ਼ ਪਾਰਲੀਮੈਂਟ ਮੈਂਬਰ ਚੱਲੇ ਆ ਰਹੇ ਹਨ ਅਤੇ 2004 'ਚ ਐੱਸਐੱਨਪੀ ਦੇ ਡਿਪਟੀ ਲੀਡਰ ਬਣੇ ਸਨ। ਬੁੱਧਵਾਰ ਉਨ੍ਹਾਂ ਬਿਊਟ ਹਾਊਸ ਐਡਿਨਬਰਗ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੀਤੇ ਕੰਮਾਂ ’ਤੇ ਮਾਣ ਹੈ। ਉਨ੍ਹਾਂ ਵੱਲੋਂ ਆਪਣੀ ਸਮਰੱਥਾ ਅਨੁਸਾਰ ਸਕਾਟਲੈਂਡ ਦੇ ਲੋਕਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸ਼ੁੱਭ ਇੱਛਾਵਾਂ ਪਾਰਟੀ, ਸਕਾਟਲੈਂਡ ਅਤੇ ਸਕਾਟਲੈਂਡ ਦੇ ਲੋਕਾਂ ਦੇ ਨਾਲ ਰਹਿਣਗੀਆਂ। ਆਪਣਾ ਅਸਤੀਫਾ ਪੱਤਰ ਪੜ੍ਹਨ ਤੋਂ ਬਾਅਦ ਉਨ੍ਹਾਂ ਬਹੁਤ ਹੀ ਖੁੱਲ੍ਹਦਿਲੀ ਨਾਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News