ਸਕਾਟਲੈਂਡ : NHS ਕੋਵਿਡ ਸਟੇਟਸ ਐਪ ਡਾਉਨਲੋਡ ਕਰਨ ਲਈ ਹੋਈ ਉਪਲੱਬਧ

Saturday, Oct 02, 2021 - 02:12 AM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ 'ਚ ਸਰਕਾਰ ਦੁਆਰਾ ਕੋਰੋਨਾ ਵੈਕਸੀਨ ਲੱਗੇ ਹੋਣ ਦੇ ਸਬੂਤ ਵਜੋਂ ਐੱਨ .ਐੱਚ.ਐੱਸ. ਕੋਵਿਡ ਸਟੇਟਸ ਐਪ ਦੀ ਵੀਰਵਾਰ ਨੂੰ ਸ਼ੁਰੂਆਤ ਕੀਤੀ ਗਈ ਹੈ। ਇਹ ਐਪ ਸਰਕਾਰ ਦੁਆਰਾ ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਲਾਗੂ ਵੈਕਸੀਨ ਪ੍ਰਮਾਣੀਕਰਨ ਦੀ ਯੋਜਨਾ ਤੋਂ ਪਹਿਲਾਂ ਡਾਉਨਲੋਡ ਕਰਨ ਲਈ ਉਪਲੱਬਧ ਕਰਵਾਈ ਗਈ ਹੈ।

ਇਹ ਵੀ ਪੜ੍ਹੋ : ਅਮਰੀਕਾ : ਜਸਟਿਸ ਬ੍ਰੇਟ ਕਵਨੌਗ ਨੂੰ ਹੋਇਆ ਕੋਰੋਨਾ

ਇਸ ਲਈ ਹੁਣ ਇਸ ਐਪ ਨੂੰ ਆਈਫੋਨ ਲਈ ਇਸ ਦੇ ਐਪ ਸਟੋਰ ਤੋਂ ਅਤੇ ਐਂਡਰਾਇਡ ਲਈ ਗੂਗਲ ਪਲੇਅ ਸਟੋਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਦੀ ਉਪਲੱਬਧੀ ਨਾਲ ਉਪਭੋਗਤਾ ਹੁਣ ਇਸ ਐਪ ਨੂੰ ਡਾਉਨਲੋਡ ਕਰਨ ਦੇ ਯੋਗ ਹੋ ਗਏ ਹਨ, ਜਿਸ ਨਾਲ ਉਹ ਆਪਣੀ ਕੋਵਿਡ ਵੈਕਸੀਨ ਸਥਿਤੀ ਦੀ ਪੁਸ਼ਟੀ ਦਿਖਾ ਸਕਣਗੇ।

ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ

ਇਹ ਐਪ ਇੱਕ ਕਿਊ ਆਰ ਕੋਡ ਮੁਹੱਈਆ ਕਰਵਾਏਗੀ, ਜੋ ਕਿ ਸਥਾਨਾਂ ਜਿਵੇਂ ਕਿ ਨਾਈਟ ਕਲੱਬਾਂ ਅਤੇ ਫੁੱਟਬਾਲ ਸਟੇਡੀਅਮਾਂ ਦੇ ਅਧਿਕਾਰੀ ਸਕੈਨ ਕਰ ਸਕਣਗੇ, ਜਿਸ ਨਾਲ ਵਿਅਕਤੀ ਦੀ ਕੋਰੋਨਾ ਵੈਕਸੀਨ ਲੱਗੇ ਹੋਣ ਦੀ ਸਥਿਤੀ ਬਾਰੇ ਪੁਸ਼ਟੀ ਹੋ ਸਕੇਗੀ। ਇਹ ਐਪ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਦੀ ਵਰਤੋਂ ਕਰਦੀ ਹੈ। ਇਸ ਦੇ ਇਲਾਵਾ ਇਸ ਐਪ 'ਤੇ ਡਾਟਾ ਐਨਕ੍ਰਿਪਟ ਕੀਤਾ ਗਿਆ ਹੈ, ਜੋ ਕਿ ਐੱਨ.ਐੱਚ.ਐੱਸ. ਸਕਾਟਲੈਂਡ ਦੁਆਰਾ ਰੱਖਿਆ ਗਿਆ ਹੈ ਅਤੇ ਸਿਰਫ ਸੇਵਾ ਪ੍ਰਦਾਨ ਕਰਨ ਲਈ ਲੋੜੀਂਦੀਆਂ ਭਰੋਸੇਯੋਗ ਧਿਰਾਂ ਨਾਲ ਹੀ ਸਾਂਝਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 'ਅਫਗਾਨਿਸਤਾਨ ਇਸਲਾਮੀ ਅਮੀਰਾਤ' ਵੱਲੋਂ ਨਿਯੁਕਤ ਰਾਜਦੂਤ ਨੇ ਸੰਯੁਕਤ ਰਾਸ਼ਟਰ ਨੂੰ ਮਾਨਤਾ ਦੇਣ ਦੀ ਕੀਤੀ ਅਪੀਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News