ਸਕਾਟਲੈਂਡ : ਪਹਾੜੀ ਚੋਟੀ ਬੇਨ ਨੇਵਿਸ 'ਤੇ ਹੋਈ ਇੱਕ ਵਿਅਕਤੀ ਦੀ ਮੌਤ

03/09/2022 6:02:49 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਪਹਾੜੀ ਚੋਟੀ ਬੇਨ ਨੇਵਿਸ 'ਤੇ ਮੰਗਲਵਾਰ ਨੂੰ 17 ਲੋਕਾਂ ਨਾਲ ਹੋਈ ਘਟਨਾ 'ਚ ਇੱਕ ਪਰਬਤਆਰੋਹੀ ਦੀ ਮੌਤ ਹੋ ਗਈ ਹੈ। ਇਸ ਘਟਨਾ ਬਾਰੇ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਸਾਲਾ ਵਿਅਕਤੀ ਨੂੰ ਯੂਕੇ ਦੇ ਸਭ ਤੋਂ ਉੱਚੇ ਪਹਾੜ 'ਤੇ ਵੱਡੇ ਪੱਧਰ 'ਤੇ ਬਚਾਅ ਦੇ ਮੌਕੇ 'ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ। ਜਿਸ ਦੌਰਾਨ ਐਮਰਜੈਂਸੀ ਸੇਵਾਵਾਂ ਅਤੇ ਪਹਾੜੀ ਬਚਾਅ ਟੀਮ ਨੇ ਮੰਗਲਵਾਰ ਨੂੰ ਬੇਨ ਨੇਵਿਸ 'ਤੇ 17 ਲੋਕਾਂ ਦੀ ਮਦਦ ਕੀਤੀ।

PunjabKesari

 ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦਾ ਵੱਡਾ ਕਦਮ, ਰੂਸ ਵਿਰੁੱਧ ਪਾਬੰਦੀਆਂ ਵਾਲਾ ਬਿੱਲ ਕੀਤਾ ਪਾਸ 


ਇਸਦੇ ਨਾਲ ਹੀ 29 ਅਤੇ 37 ਸਾਲ ਦੀ ਉਮਰ ਦੇ ਦੋ ਵਿਅਕਤੀਆਂ ਨੂੰ ਵੀ ਹਸਪਤਾਲ ਵਿੱਚ ਮਾਮੂਲੀ ਸੱਟਾਂ ਦੇ ਇਲਾਜ ਲਈ ਲਿਜਾਇਆ ਗਿਆ। ਪੁਲਸ ਸਕਾਟਲੈਂਡ ਨੇ ਦੱਸਿਆ ਕਿ ਬਚਾਅ ਕਾਰਜਾਂ ਵਿੱਚ ਲੋਕਾਬਰ ਪਹਾੜੀ ਬਚਾਅ ਟੀਮ ਸ਼ਾਮਲ ਸੀ ਅਤੇ ਘਟਨਾ ਸਥਾਨ ਦੇ ਆਲੇ ਦੁਆਲੇ ਕੋਈ ਸ਼ੱਕੀ ਹਾਲਾਤ ਨਹੀਂ ਸਨ ਅਤੇ ਇਸ ਘਟਨਾ ਦੀ ਇੱਕ ਪੂਰੀ ਰਿਪੋਰਟ ਪ੍ਰੋਕਿਊਰੇਟਰ ਫਿਸਕਲ ਨੂੰ ਸੌਂਪੀ ਜਾਵੇਗੀ।


Vandana

Content Editor

Related News