ਐਡਿਨਬਰਾ ਵਿਖੇ ''ਸਕਾਟਲੈਂਡ ਫਰੈਂਡਜ਼ ਆਫ ਇੰਡੀਆ'' ਵੱਲੋਂ CAA ਦੇ ਪੱਖ ''ਚ ਰੈਲੀ

01/26/2020 2:54:47 PM

ਗਲਾਸਗੋ/ਲੰਡਨ (ਮਨਦੀਪ ਖੁਰਮੀ)— ਬੇਸ਼ੱਕ ਸੀ. ਏ. ਏ. ਦੇ ਵਿਰੋਧ ਕਈ ਥਾਵਾਂ 'ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ ਅਤੇ ਵਿਸ਼ਵ ਭਰ ਵਿੱਚ ਭਾਰਤ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਪਰ ਸਕਾਟਲੈਂਡ ਵਿੱਚ 'ਸਕਾਟਲੈਂਡ ਫਰੈਂਡਜ਼ ਆਫ ਇੰਡੀਆ' ਨਾਂ ਦੀ ਸੰਸਥਾ ਦੇ ਬੈਨਰ ਹੇਠ ਐਡਿਨਬਰਾ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦੇ ਸਾਹਮਣੇ ਭਾਰਤ ਅਤੇ ਸੀ. ਏ. ਏ. ਦੇ ਸਮਰਥਨ 'ਚ ਰੈਲੀ ਕੱਢੀ ਗਈ। ਐਡਿਨਬਰਾ ਅਤੇ ਗਲਾਸਗੋ ਵਿੱਚ ਸਮਰਥਕ ਭਾਰਤੀ ਐਸੋਸੀਏਸ਼ਨਾਂ ਦੇ ਮੁਖੀਆਂ ਤੋਂ ਇਲਾਵਾ ਔਰਤਾਂ ਨੇ ਵੀ ਇਸ ਰੈਲੀ ਵਿਚ ਹਿੱਸਾ ਲਿਆ।
PunjabKesari

ਨੀਲ ਲਾਲ ਦੀ ਅਗਵਾਈ 'ਚ 'ਸਕਾਟਲੈਂਡ ਫਰੈਂਡਜ਼ ਆਫ ਇੰਡੀਆ' ਦੇ ਵਰਕਰ ਭਾਰਤੀਆਂ ਨੇ ਆਪਣੇ ਵੱਲੋਂ  ਸੀ. ਏ. ਏ. ਹਿਮਾਇਤ ਪੱਤਰਾਂ ਨੂੰ ਕੌਂਸਲੇਟ ਅਤੇ ਸਥਾਨਕ ਸੰਸਦ ਮੈਂਬਰਾਂ ਨੂੰ ਭਾਰਤ ਦੇ ਹੱਕ ਵਿੱਚ ਯੂ. ਕੇ .ਦੀ ਸੰਸਦ ਵਿੱਚ ਪੇਸ਼ ਕਰਨ ਲਈ ਕੀਤਾ। ਇਹ ਐਡਿਨਬਰਾ ਵਿੱਚ  ਸੀ. ਏ. ਏ. ਦੇ ਹੱਕ ਵਿੱਚ ਹੋਈ ਪਹਿਲੀ ਸਮਰਥਨ ਰੈਲੀ ਸੀ, ਜਿੱਥੇ ਇਸ ਰੈਲੀ ਵਿੱਚ ਕੁਝ ਸਿੱਖ ਚਿਹਰੇ ਵੀ ਮੌਜੂਦ ਰਹੇ, ਉੱਥੇ  ਪੀ. ਓ. ਜੇ.ਕੇ. ਮੂਲ ਦੇ ਸਥਾਨਕ ਆਗੂ ਡਾ .ਅਮਜ਼ਦ ਮਿਰਜ਼ਾ ਨੇ ਵੀ ਇਸ ਰੈਲੀ ਵਿੱਚ ਸ਼ਮੂਲੀਅਤ ਕੀਤੀ ਅਤੇ ਲੋਕਾਂ ਨੂੰ ਪਾਕਿਸਤਾਨੀ ਕਬਜ਼ੇ ਵਾਲੇ ਜੰਮ-ਕਸ਼ਮੀਰ ਵਿੱਚ ਹੋ ਰਹੇ ਧਾਰਮਿਕ ਅੱਤਿਆਚਾਰਾਂ ਬਾਰੇ ਦੱਸਿਆ।


Related News