ਸਕਾਟਲੈਂਡ ਦੀ ਇਸ ਯੂਨੀਵਰਸਿਟੀ 'ਚ ਫਟਿਆ ਕੋਰੋਨਾ ਬੰਬ, ਇੰਨੇ ਵਿਦਿਆਰਥੀ ਹੋਏ ਬੀਮਾਰ

Thursday, Sep 24, 2020 - 01:39 PM (IST)

ਸਕਾਟਲੈਂਡ ਦੀ ਇਸ ਯੂਨੀਵਰਸਿਟੀ 'ਚ ਫਟਿਆ ਕੋਰੋਨਾ ਬੰਬ, ਇੰਨੇ ਵਿਦਿਆਰਥੀ ਹੋਏ ਬੀਮਾਰ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਉਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਸਾਰੇ ਦੇਸ਼ ਵਿੱਚ ਵਾਇਰਸ ਦੇ ਮਾਮਲੇ ਦੁਬਾਰਾ ਤੇਜੀ ਨਾਲ ਵੱਧ ਰਹੇ ਹਨ। ਵੱਧ ਰਹੇ ਮਾਮਲਿਆਂ ਵਿਚ ਹੁਣ ਇਕ ਯੂਨੀਵਰਸਿਟੀ ਦੇ 500 ਵਿਦਿਆਰਥੀ ਵੀ ਇਸ ਮਹਾਮਾਰੀ ਦੀ ਜਕੜ ਵਿਚ ਆ ਗਏ ਹਨ। ਇਕ ਕੋਰੋਨਾ ਵਾਇਰਸ ਮਾਮਲੇ ਤੋਂ ਸਕਾਟਲੈਂਡ ਦੇ ਸ਼ਹਿਰ ਡੰਡੀ ਦੀ ਯੂਨੀਵਰਸਿਟੀ ਦੇ ਹੋਸਟਲ ਹਾਲਾਂ ਵਿਚ 500 ਵਿਦਿਆਰਥੀ ਕੋਰੋਨਾ ਤੋਂ ਪੀੜਤ ਹੋ ਗਏ ਹਨ। ਇਹ ਸਾਰੇ ਵਿਦਿਆਰਥੀ ਹੁਣ ਇਕਾਂਤਵਾਸ ਵਿਚ ਹਨ। 

ਜ਼ਿਕਰਯੋਗ ਹੈ ਕਿ ਐਬਰਟੇ ਯੂਨੀਵਰਸਿਟੀ ਦੇ ਪਾਰਕਰ ਹਾਊਸ ਦੇ ਵਸਨੀਕਾਂ ਵਿਚ ਇਹ ਮਾਮਲੇ ਸਾਹਮਣੇ ਆਇਆ ਹੈ ਅਤੇ ਹੁਣ ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਵੀ ਟਰੇਸ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿਚ ਜਨਤਕ ਸਿਹਤ ਦੇ ਐਸੋਸੀਏਟ ਡਾਇਰੈਕਟਰ ਡਾ. ਡੈਨੀਅਲ ਚਾਂਡਲਰ ਨੇ ਕਿਹਾ ਕਿ ਵਾਇਰਸ ਵਿਦਿਆਰਥੀਆਂ ਦੀ ਰਿਹਾਇਸ਼ ਵਿਚ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ।

ਇਸ ਲਈ ਸਾਵਧਾਨੀ ਦੇ ਤੌਰ 'ਤੇ ਪਾਰਕਰ ਹਾਊਸ ਦੇ ਸਾਰੇ ਵਸਨੀਕਾਂ ਨਾਲ ਸੰਪਰਕ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਤੁਰੰਤ ਸਵੈ-ਇਕਾਂਤਵਾਸ ਰਹਿਣ ਦੀ ਸਲਾਹ ਦੇ ਰਹੇ ਹਾਂ। ਯੂਨੀਵਰਸਿਟੀ ਅਨੁਸਾਰ ਕੈਂਪਸ ਵਿੱਚ ਪਹਿਲਾਂ ਹੀ ਸਫ਼ਾਈ ਅਤੇ ਸੁਰੱਖਿਆ ਦੇ ਉਪਾਅ ਵਧਾਏ ਗਏ ਹਨ ਅਤੇ ਇਸ ਦਾ ਕੈਂਪਸ ਆਮ ਵਾਂਗ ਖੁੱਲ੍ਹਾ ਰਹੇਗਾ।
 


author

Lalita Mam

Content Editor

Related News