ਕਿਰਾਏ ਤੋਂ ਬਚਣ ਲਈ ਵਿਦਿਆਰਥਣ ਨੇ ਵੈਨ ਨੂੰ ਬਣਾਇਆ ਘਰ, ਤਸਵੀਰਾਂ

1/9/2020 1:18:11 PM

ਐਡਿਨਬਰਗ (ਬਿਊਰੋ): ਜ਼ਿਆਦਾਤਰ ਵਿਦਿਆਰਥੀ ਪੜ੍ਹਨ ਲਈ ਆਪਣੇ ਪਰਿਵਾਰ ਤੋਂ ਦੂਰ ਕਿਰਾਏ ਦੇ ਫਲੈਟ ਵਿਚ ਰਹਿ ਰਹੇ ਹਨ। ਅਕਸਰ ਇਹਨਾਂ ਫਲੈਟਾਂ ਦਾ ਕਿਰਾਇਆ ਅਤੇ ਬਿੱਲ ਉਹਨਾਂ ਦੀ ਜੇਬ 'ਤੇ ਭਾਰੀ ਪੈਂਦਾ ਹੈ। ਅਜਿਹਾ ਹੀ ਕੁਝ ਸਕਾਟਲੈਂਡ ਦੇ ਪੇਸਲੇ ਸ਼ਹਿਰ ਵਿਚ ਰਹਿਣ ਵਾਲੀ 25 ਸਾਲਾ ਵਿਦਿਆਰਥਣ ਕੈਟਲਿਨ ਮਾਨੇ ਨਾਲ ਹੋਇਆ।ਕੈਟਲਿਨ ਲਗਾਤਾਰ ਵੱਧ ਰਹੇ ਬਿੱਲ ਅਤੇ ਕਿਰਾਏ ਤੋਂ ਇੰਨੀ ਪਰੇਸ਼ਾਨ ਹੋ ਗਈ ਕਿ ਉਸ ਨੇ ਇਕ ਵੈਨ ਨੂੰ ਹੀ ਆਪਣਾ ਘਰ ਬਣਾ ਲਿਆ। ਕੈਟਲਿਨ ਨੇ ਇਸ ਲਈ 3 ਹਜ਼ਾਰ ਪੌਂਡ ਵਿਚ 35 ਸਾਲ ਪੁਰਾਣੀ ਇਕ ਵੈਨ ਖਰੀਦੀ ਅਤੇ ਹੁਣ ਉਸ ਨੂੰ ਰੇਨੋਵੇਟ ਕਰ ਕੇ ਤੁਰਦੇ-ਫਿਰਦੇ ਘਰ ਵਿਚ ਤਬਦੀਲ ਕਰ ਰਹੀ ਹੈ। 

ਕੈਟਲਿਨ ਕਹਿੰਦੀ ਹੈ ਕਿ ਭਾਵੇਂ ਉਸ ਦੇ ਫਲੈਟ ਦਾ ਕਿਰਾਇਆ ਬਾਕੀ ਫਲੈਟਾਂ ਦੇ ਮੁਕਾਬਲੇ ਕਾਫੀ ਘੱਟ ਹੈ ਪਰ ਫਿਰ ਵੀ ਉਸ ਨੂੰ ਇੰਨੀ ਰਾਸ਼ੀ ਦੇਣਾ ਫਾਲਤੂ ਖਰਚਾ ਲੱਗਦਾ ਹੈ। ਕਿਉਂਕਿ ਸਾਰਾ ਦਿਨ ਤਾਂ ਉਹ ਕਾਲਜ ਅਤੇ ਬਾਕੀ ਕੰਮਾਂ ਲਈ ਘਰੋਂ ਬਾਹਰ ਰਹਿੰਦੀ ਹੈ। ਅਜਿਹੇ ਵਿਚ 250 ਪੌਂਡ (ਕਰੀਬ 23,403 ਰੁਪਏ) ਹਰ ਮਹੀਨੇ ਫਾਲਤੂ ਜਾ ਰਹੇ ਸਨ, ਇਸ ਲਈ ਉਸ ਨੇ ਵੈਨ ਨੂੰ ਘਰ ਬਣਾਇਆ। ਕੈਟਲਿਨ ਨੇ ਦੱਸਿਆ,''ਮੈਂ ਕਾਫੀ ਸਮੇਂ ਤੋਂ ਕਿਰਾਏ ਦੇ ਘਰ ਵਿਚ ਰਹਿ ਰਹੀ ਸੀ ਅਤੇ ਕਈ ਵਾਰ ਅਜਿਹਾ ਹੁੰਦਾ ਜਦੋਂ ਸਿਰਫ ਰਾਤ ਨੂੰ ਸੋਣ ਲਈ ਹੀ ਘਰ ਜਾਂਦੀ ਕਿਉਂਕਿ ਪੂਰਾ ਦਿਨ ਪਹਿਲਾਂ ਕਾਲਜ ਅਤੇ ਫਿਰ ਦੂਜੇ ਕੰਮਾਂ ਵਿਚ ਬੀਤ ਜਾਂਦਾ। ਇਹ ਸੋਚ ਕੇ ਕਾਫੀ ਬੁਰਾ ਲੱਗਦਾ ਸੀ ਕਿ ਸਿਰਫ ਕੁਝ ਘੰਟਿਆਂ ਦੀ ਨੀਂਦ ਪੂਰੀ ਕਰਨ ਲਈ ਮੈਂ ਘਰ ਜਾਂਦੀ ਸੀ।''

PunjabKesari

ਕੈਟਲਿਨ ਨੇ ਅੱਗੇ ਦੱਸਿਆ,''ਅੱਧਾ ਮਹੀਨਾ ਬੀਤਣ 'ਤੇ ਉਂਝ ਹੀ ਬਚਤ ਘੱਟ ਜਾਂਦੀ ਹੈ। ਅਜਿਹੇ ਵਿਚ ਬਿੱਲ ਅਤੇ ਕਿਰਾਏ ਦਾ ਖਰਚ ਕਾਫੀ ਪਰੇਸ਼ਾਨ ਕਰ ਦਿੰਦਾ ਸੀ। ਮੈਨੂੰ ਵੈਨ ਨੂੰ ਘਰ ਬਣਾਉਣ ਦਾ ਆਈਡੀਆ ਆਪਣੀ ਇਕ ਦੋਸਤ ਤੋਂ ਆਇਆ। ਮੈਂ ਹਮੇਸ਼ਾ ਉਸ ਨਾਲ ਵੈਨ ਵਿਚ ਰਹਿਣ ਦੇ ਆਈਡੀਆ ਬਾਰੇ ਗੱਲ ਕਰਦੀ ਅਤੇ ਜਦੋਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਖੁਦ ਹੀ ਵੈਨ ਨੂੰ ਘਰ ਬਣਾ ਲਿਆ। ਹੁਣ ਮੈਂ ਇਸ ਵਿਚ ਛੋਟਾ ਜਿਹਾ ਕਿਚਨ ਫਿਟ ਕਰਾਂਗੀ। ਇਹ ਵੈਨ ਭਾਵੇਂ ਪੁਰਾਣੀ ਹੈ ਪਰ ਚੱਲਦੀ ਵੀ ਹੈ।''

ਕੈਟਲਿਨ ਨੇ ਦੱਸਿਆ,''ਪਿਛਲੇ ਸਾਲ ਅਗਸਤ ਵਿਚ ਮੈਂ ਆਪਣੇ ਪਾਲਤੂ ਡੌਗੀ ਦੇ ਨਾਲ ਇਸੇ ਵੈਨ ਵਿਚ ਦੋ ਹਫਤੇ ਲਈ ਨੀਦਰਲੈਂਡ ਗਈ ਸੀ। ਦੋ ਹਫਤੇ ਦੇ ਟ੍ਰਿਪ ਵਿਚ ਇਕ ਵਾਰ ਵੀ ਗੱਡੀ ਖਰਾਬ ਨਹੀਂ ਹੋਈ। ਇਸ ਸਾਲ ਗ੍ਰੈਜੁਏਟ ਹੋਣ ਦੇ ਬਾਅਦ ਮੈਂ ਇਸ ਵੈਨ ਨਾਲ ਪਹਿਲਾਂ ਸਕਾਟਲੈਂਡ ਘੁੰਮਾਂਗੀ, ਫਿਰ ਇੰਗਲੈਂਡ ਅਤੇ ਉਸ ਦੇ ਬਾਅਦ ਯੂਰਪ। ਮੈਂ ਡਿਜੀਟਲ ਐਡੀਟਿੰਗ ਦੇ ਪੇਸ਼ੇ ਨਾਲ ਜੁੜੀ ਹਾਂ। ਇਸ ਲਈ ਮੈਂ ਆਪਣੇ ਸਫਰ ਦੀ ਵੀ ਦਸਤਾਵੇਜ਼ੀ (documentary) ਬਣਾਉਣਾ ਚਾਹਂਗੀ।ਭਾਵੇਂਕਿ ਮੇਰੇ ਪਰਿਵਾਰ ਨੂੰ ਮੇਰੇ ਇਸ ਵੈਨ ਵਿਚ ਪੂਰੀ ਜ਼ਿੰਦਗੀ ਲਈ ਸ਼ਿਫਟ ਹੋਣ ਨੂੰ ਲੈ ਕੇ ਸ਼ੱਕ ਹੈ ਪਰ ਮੇਰੇ ਬੁਆਏਫਰੈਂਡ ਰੇਯਾਨ ਨੂੰ ਇਸ ਤੋਂ ਕੋਈ ਸਮੱਸਿਆ ਨਹੀਂ। ਉਹ ਵੀ ਮੇਰੇ ਵਾਂਗ ਘੁੰਮਣ ਦਾ ਸ਼ੁਕੀਨ ਹੈ ਅਤੇ ਇਸ ਲਈ ਸਾਡਾ ਸਫਰ ਕਾਫੀ ਚੰਗਾ ਬੀਤੇਗਾ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Edited By Vandana