ਬ੍ਰਿਟੇਨ : ਇਕ ਘਰ 'ਚ ਅਧਿਕਾਰੀਆਂ ਨੂੰ ਮਿਲੇ 70 ਹਜ਼ਾਰ ਪੌਂਡ ਦੇ ਭੰਗ ਦੇ ਪੌਦੇ

Sunday, Nov 01, 2020 - 12:05 PM (IST)

ਬ੍ਰਿਟੇਨ : ਇਕ ਘਰ 'ਚ ਅਧਿਕਾਰੀਆਂ ਨੂੰ ਮਿਲੇ 70 ਹਜ਼ਾਰ ਪੌਂਡ ਦੇ ਭੰਗ ਦੇ ਪੌਦੇ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਵੀ ਲੋਕ ਗੈਰ ਕਾਨੂੰਨੀ ਭੰਗ ਦੇ ਪੌਦਿਆਂ ਦੀ ਪੈਦਾਵਾਰ ਵੱਡੇ ਪੱਧਰ 'ਤੇ ਕਰ ਰਹੇ ਹਨ। ਅਜਿਹਾ ਹੀ ਭੰਗ ਦੇ ਪੌਦਿਆਂ ਦੀ ਖੇਤੀ ਦਾ ਮਾਮਲਾ ਗਲਾਸਗੋ ਦੇ ਦੱਖਣ ਵਿਚ ਇਕ ਘਰ ਵਿਚ ਅੱਗ ਲੱਗਣ ਤੋਂ ਬਾਅਦ ਅਧਿਕਾਰੀਆਂ ਦੀ ਨਜ਼ਰ ਵਿੱਚ ਆਇਆ। ਸੀ.ਓ.ਪੀ.ਐਸ. ਨੇ ਉਸ ਘਰ ਵਿੱਚ 70,000 ਪੌਂਡ ਦੇ ਕੈਨਾਬਿਸ ਦੇ ਪੌਦਿਆਂ ਦਾ ਪਰਦਾਫਾਸ਼ ਕੀਤਾ ਹੈ। ਬੁੱਧਵਾਰ ਰਾਤ ਨੂੰ ਡਰੂਮੋਏਨ ਖੇਤਰ ਦੇ ਘਰ ਵਿਚ ਅੱਗ ਲੱਗਣ ਦੀ ਖਬਰ ਮਿਲਣ 'ਤੇ ਜਦੋਂ ਅੱਗ ਬੁਝਾਊ ਵਿਭਾਗ ਦੇ ਕਾਮੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਅੰਦਰ ਭੰਗ ਦੀ ਕਾਸ਼ਤ ਪ੍ਰਾਪਤ ਹੋਈ। 

ਪੜ੍ਹੋ ਇਹ ਅਹਿਮ ਖਬਰ- ਪੈਗੰਬਰ ਦੇ ਕਾਰਟੂਨ ਦਾ ਸਮਰਥਨ ਨਹੀਂ ਪਰ ਹਿੰਸਾ ਨਹੀਂ ਕਰਾਂਗੇ ਬਰਦਾਸ਼ਤ : ਫ੍ਰਾਂਸੀਸੀ ਰਾਸ਼ਟਰਪਤੀ

ਪੁਲਸ ਨੇ ਇਸ ਦੋ ਮੰਜ਼ਿਲਾਂ ਘਰ ਵਿੱਚੋਂ ਭੰਗ ਦੇ ਪੌਦੇ ਜ਼ਬਤ ਕਰ ਲਏ ਹਨ ਅਤੇ ਜਿਨ੍ਹਾਂ ਦੀ ਅੰਦਾਜ਼ਨ ਕੀਮਤ 70,000 ਪੌਂਡ ਹੈ। ਇਸ ਘਰ ਦਾ ਮਾਲਕ ਇਕੱਲਾ ਇਕੱਲਾ ਰਹਿੰਦਾ ਹੈ ਪਰ ਅੱਗ ਲੱਗਣ ਵੇਲੇ ਉਹ ਬਾਹਰ ਸੀ। ਇਸ ਆਦਮੀ ਨੇ ਘਰ ਵਿੱਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਲੱਗੀ ਅੱਗ ਨਾਲ ਕੋਈ ਨੁਕਸਾਨ ਨਹੀਂ ਹੋਇਆ ਅਤੇ ਭੰਗ ਦੀ ਕਾਸ਼ਤ ਸੰਬੰਧੀ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਜਦਕਿ ਇਸ ਸੰਬੰਧੀ ਪੁੱਛਗਿੱਛ ਜਾਰੀ ਹੈ।


author

Vandana

Content Editor

Related News