ਸਕਾਟਲੈਂਡ: ਪੁਲਸ ਕਾਰ ਦੀ ਟੱਕਰ ਨੇ ਲਈ ਬੀਬੀ ਦੀ ਜਾਨ

Tuesday, Sep 21, 2021 - 12:29 PM (IST)

ਸਕਾਟਲੈਂਡ: ਪੁਲਸ ਕਾਰ ਦੀ ਟੱਕਰ ਨੇ ਲਈ ਬੀਬੀ ਦੀ ਜਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਪੁਲਸ ਦੀ ਇੱਕ ਕਾਰ ਨਾਲ ਟੱਕਰ ਹੋ ਜਾਣ ਦੇ ਬਾਅਦ ਇੱਕ ਬੀਬੀ ਦੀ ਮੌਤ ਹੋ ਗਈ ਹੈ। ਸਕਾਟਲੈਂਡ ਦੇ ਮਦਰਵੈੱਲ ਵਿੱਚ ਇਹ ਘਟਨਾ ਐਤਵਾਰ ਰਾਤ ਨੂੰ ਕਰੀਬ 8.20 ਵਜੇ ਮੈਰੀ ਸਟਰੀਟ 'ਤੇ ਵਾਪਰੀ। ਇਸ ਦੌਰਾਨ ਇੱਕ 58 ਸਾਲਾ ਬੀਬੀ ਮੈਰੀ ਸਟਰੀਟ 'ਤੇ ਪੈਦਲ ਜਾ ਰਹੀ ਸੀ, ਜਿਸਨੂੰ ਰੁਟੀਨ ਡਿਊਟੀ ਦੀ ਇੱਕ ਫੋਰਡ ਟ੍ਰਾਂਜ਼ਿਟ ਵੈਨ ਨੇ ਟੱਕਰ ਮਾਰੀ। 

ਪੜ੍ਹੋ ਇਹ ਅਹਿਮ ਖਬਰ- 'ਕਦੇ ਰੋਂਦਾ ਨਹੀਂ ਹੈ ਇਹ 6 ਮਹੀਨੇ ਦਾ ਬੱਚਾ', ਅਜੀਬ ਬੀਮਾਰੀ ਕਾਰਨ ਮਾਂ ਹੋਈ ਪਰੇਸ਼ਾਨ (ਤਸਵੀਰਾਂ)

ਇਸ ਪੁਲਸ ਵਾਹਨ ਦੀਆਂ ਨੀਲੀਆਂ ਬੱਤੀਆਂ ਜਾਂ ਸਾਇਰਨ ਹਾਦਸੇ ਸਮੇਂ ਚਾਲੂ ਨਹੀਂ ਸਨ। ਇਸ ਬੀਬੀ ਨੂੰ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਪਰ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਸਕਾਟਲੈਂਡ ਪੁਲਸ ਦੀ ਰੋਡ ਪੁਲਿਸਿੰਗ ਯੂਨਿਟ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਘਟਨਾ ਨੂੰ ਪੁਲਸ ਜਾਂਚ ਅਤੇ ਸਮੀਖਿਆ ਕਮਿਸ਼ਨਰ (ਪੀ ਆਈ ਆਰ ਸੀ) ਦੇ ਹਵਾਲੇ ਕਰ ਦਿੱਤਾ ਗਿਆ ਹੈ।


author

Vandana

Content Editor

Related News