ਸਕਾਟਲੈਂਡ : ਯੂਕ੍ਰੇਨੀ ਲੋਕਾਂ ਦੀ ਮਦਦ ਲਈ ਸਮਾਨ ਭੇਜਣ ''ਚ ਜੁਟੇ ਸਕੌਟੀਏ
Tuesday, Mar 01, 2022 - 04:16 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਆਇਰਸ਼ਾਇਰ ਡੇਅਰੀ ਫਾਰਮ ਤੋਂ ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗ ਦਰਮਿਆਨ ਲੋਕਾਂ ਦੀ ਸਹਾਇਤਾ ਲਈ ਜ਼ਰੂਰੀ ਸਮਾਨ ਨਾਲ ਭਰੇ ਟਰੱਕ ਪੋਲੈਂਡ-ਯੂਕ੍ਰੇਨ ਦੀ ਸਰਹੱਦ ਵੱਲ ਰਵਾਨਾ ਹੋਏ ਹਨ। ਮੌਸਗੀਲ ਆਰਗੈਨਿਕ ਡੇਅਰੀ ਫਾਰਮ ਨੂੰ ਇਸ ਲਈ ਸੈਂਕੜੇ ਬੈਗ ਅਤੇ ਡੱਬੇ ਪ੍ਰਾਪਤ ਹੋਏ ਹਨ, ਜੋ ਕਿ ਡੱਬਾਬੰਦ ਭੋਜਨ, ਕੱਪੜੇ, ਸੌਣ ਵਾਲ਼ੇ ਬੈਗ ਅਤੇ ਨੈਪੀਜ਼ ਨਾਲ ਭਰੇ ਹੋਏ ਹਨ। ਇਹ ਸਮਾਨ ਡੰਡੀ ਅਤੇ ਐਡਿਨਬਰਾ ਤੋਂ ਕੁਝ ਯੋਗਦਾਨੀਆਂ ਦੇ ਨਾਲ-ਨਾਲ ਸਾਰੇ ਦੇਸ਼ ਤੋਂ ਦਾਨ ਵਜੋਂ ਆਏ ਹਨ।
ਉਨ੍ਹਾਂ ਨੂੰ ਇਕ ਟ੍ਰਾਂਜ਼ਿਟ ਵੈਨ ਰਾਹੀਂ ਡਿਲੀਵਰ ਕੀਤਾ ਜਾਵੇਗਾ। ਇਸ ਸਹਾਇਤਾ ਲਈ ਕਾਫ਼ੀ ਦਾਨ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਪਹਿਲੀ ਖੇਪ ਐਤਵਾਰ ਸ਼ਾਮ ਨੂੰ ਪੋਲੈਂਡ ਵੱਲ ਆਪਣੀ ਯਾਤਰਾ ਲਈ ਰਵਾਨਾ ਹੋਈ। ਓਲਗਾ ਕੋਜ਼ਾ-ਜ਼ਮੀਸਲੋਵਸਕਾ ਨੇ ਡੇਅਰੀ ਫਾਰਮਰ ਬ੍ਰਾਈਸ ਕਨਿੰਘਮ ਅਤੇ ਉਸ ਦੀ ਟੀਮ ਦੁਆਰਾ ਸਮਰਥਨ ਪ੍ਰਾਪਤ ਪਹਿਲ ਸ਼ੁਰੂ ਕਰਨ ਵਿਚ ਮਦਦ ਕੀਤੀ। ਇਸ ਦਾਨ ਨੂੰ ਸ਼੍ਰੇਣੀਆਂ ਵਿਚ ਵੰਡਿਆ ਜਾ ਰਿਹਾ ਹੈ ਅਤੇ ਲੇਬਲ ਲਗਾਏ ਜਾ ਰਹੇ ਹਨ। ਐਤਵਾਰ ਦਾ ਕਾਰਗੋ ਮੁੱਖ ਤੌਰ 'ਤੇ ਔਰਤਾਂ ਅਤੇ ਬੱਚਿਆਂ ਲਈ ਚੀਜ਼ਾਂ ਭੇੇੇਜਣ ਲਈ ਸੀ।