ਸਕਾਟਲੈਂਡ ਸਿਖਜ਼ ਫਾਰ ਐੱਨਐੱਚਐੱਸ ਨੇ 7000 ਪੌਂਡ ਤੋਂ ਵਧੇਰੇ ਦਾਨ ਰਾਸ਼ੀ ਕੀਤੀ ਇਕੱਠੀ

Sunday, Jun 14, 2020 - 05:08 PM (IST)

ਸਕਾਟਲੈਂਡ ਸਿਖਜ਼ ਫਾਰ ਐੱਨਐੱਚਐੱਸ ਨੇ 7000 ਪੌਂਡ ਤੋਂ ਵਧੇਰੇ ਦਾਨ ਰਾਸ਼ੀ ਕੀਤੀ ਇਕੱਠੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀਆਂ ਦੋ ਨਾਮੀ ਹਸਤੀਆਂ ਮੈਰਾਥਨ ਦੌੜਾਕ ਭਾਈ ਅਮਰੀਕ ਸਿੰਘ ਤੇ ਮਾਸਟਰ ਅਜੀਤ ਸਿੰਘ ਦੀ ਯਾਦ ਵਿੱਚ ਸਕਾਟਲੈਂਡ ਸਿੱਖਜ਼ ਫਾਰ ਐੱਨਐੱਚਐੱਸ ਵੱਲੋਂ 2020 ਕਿਲੋਮੀਟਰ ਦਾ ਪੈਂਡਾ ਤੁਰ ਕੇ, ਦੌੜ ਕੇ ਤੈਅ ਕਰਨ ਦੇ ਨਾਲ-ਨਾਲ ਦਾਨ ਰਾਸ਼ੀ ਇਕੱਤਰ ਕਰਨ ਦਾ ਟੀਚਾ ਮਿਥਿਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ 'ਤੇ ਪਾਕਿ ਮੌਲਵੀ ਦਾ ਬਿਆਨ, ਬੋਲੇ-'ਜਦੋਂ ਅਸੀਂ ਸੌਂਦੇ ਹਾਂ, ਕੋਰੋਨਾ ਵੀ ਸੌਂ ਜਾਂਦਾ ਹੈ' (ਵੀਡੀਓ)

ਇਸ ਸੰਬੰਧੀ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਦਿਲਾਵਰ ਸਿੰਘ (ਐੱਮ ਬੀ ਈ) ਨੇ ਦੱਸਿਆ ਕਿ ਜਿੱਥੇ ਦੇਸ਼ ਵਿਦੇਸ਼ 'ਚੋਂ ਮਿਲੇ ਸਹਿਯੋਗ ਕਾਰਨ ਅਸੀਂ ਦੌੜਨ ਦਾ ਟੀਚਾ 3000 ਕਿਲੋਮੀਟਰ ਤੱਕ ਲੈ ਕੇ ਜਾਣ 'ਚ ਸਫ਼ਲ ਰਹੇ, ਉੱਥੇ ਦਾਨ ਰਾਸ਼ੀ 6926 ਪੌਂਡ ਇਕੱਤਰ ਕੀਤੀ ਜਾ ਚੁੱਕੀ ਹੈ। ਜਦਕਿ 970 ਪੌਂਡ ਗਿਫ਼ਟ ਏਡ ਵਜੋਂ ਪ੍ਰਾਪਤ ਹੋਏ ਹਨ। ਉਹਨਾਂ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਰਾਸ਼ੀ ਜਲਦੀ ਹੀ ਐੱਨਐੱਚਐੱਸ ਦੇ ਸਪੁਰਦ ਕੀਤੀ ਜਾਵੇਗੀ।
 


author

Vandana

Content Editor

Related News