ਸਕਾਟਲੈਂਡ: ਸਪੇਨਿਸ਼ ਸਿਵਲ ਵਾਰ ਦੀ ਯਾਦਗਾਰ ਨਾਲ ਸ਼ਾਬਦਿਕ ਛੇੜਛਾੜ
Sunday, Jun 27, 2021 - 04:11 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਪੇਨਿਸ਼ ਸਿਵਲ ਯੁੱਧ ਦੀ ਇੱਕ ਯਾਦਗਾਰ ਨਾਲ ਛੇੜਛਾੜ ਕੀਤੀ ਗਈ ਹੈ। ਇਹ ਯਾਦਗਾਰ ਉਹਨਾਂ ਵਲੰਟੀਅਰਾਂ ਦੇ ਸਨਮਾਨ ਵਿੱਚ ਸਥਾਪਿਤ ਕੀਤੀ ਗਈ ਹੈ, ਜੋ ਕਿ ਸਪੇਨ ਦੇ ਸਿਵਲ ਯੁੱਧ ਵਿੱਚ ਫਾਸ਼ੀਵਾਦ ਦੇ ਵਿਰੁੱਧ ਲੜੇ ਸਨ। ਨੌਰਥ ਲੈਨਾਰਕਸ਼ਾਇਰ ਦੇ ਮਦਰਵੈੱਲ 'ਚ ਡੱਚੈਸ ਪਾਰਕ ਵਿੱਚ ਸਥਿਤ ਇਸ ਯਾਦਗਾਰੀ ਪੱਥਰ ਨਾਲ ਸ਼ਾਬਦਿਕ ਛੇੜਛਾੜ ਕੀਤੀ ਗਈ ਹੈ ਜਿਸ ਵਿੱਚ “ਫ੍ਰੈਂਕੋ” ਅਤੇ “ਵਰਮਿਨ” ਸ਼ਬਦਾਂ ਦੇ ਦੇ ਨਾਲ-ਨਾਲ ਫਾਸੀਵਾਦੀ ਨਿਸ਼ਾਨ ਵੀ ਉਲੀਕੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਸਿਹਤ ਸਕੱਤਰ ਮੈਟ ਹੈਨਕਾਕ ਨੂੰ ਚੁੰਮਣ ਪਿਆ ਮਹਿੰਗਾ, ਦਿੱਤਾ ਅਸਤੀਫਾ
ਇਹ ਯਾਦਗਾਰ ਉੱਤਰੀ ਲੈਨਾਰਕਸ਼ਾਇਰ ਵਾਲੰਟੀਅਰਾਂ ਨੂੰ ਸਮਰਪਿਤ ਹੈ ਜੋ ਜਨਰਲ ਫ੍ਰੈਂਕੋ ਦੀ ਫਾਸੀਵਾਦੀ ਬਗਾਵਤ ਵਿਰੁੱਧ ਲੜਨ ਲਈ ਸਪੇਨ ਗਏ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕਾਟਲੈਂਡ ਪੁਲਸ ਨੇ ਦੱਸਿਆ ਕਿ ਇਸ ਘਟਨਾ ਦੀ ਸ਼ਨੀਵਾਰ ਨੂੰ ਸੂਚਨਾ ਦਿੱਤੀ ਗਈ ਸੀ ਅਤੇ ਇਸ ਸਬੰਧੀ ਪੁੱਛਗਿੱਛ ਜਾਰੀ ਹੈ। ਸਕਾਟਲੈਂਡ ਦੇ ਐੱਮ ਐੱਸ ਪੀਜ਼ ਨੇ ਇਸ ਯਾਦਗਾਰ ਦੀ ਬੇਅਦਬੀ ਦੀ ਨਿੰਦਾ ਕੀਤੀ ਹੈ। ਸਕਾਟਲੈਂਡ ਗ੍ਰੀਨ ਦੇ ਐੱਮ ਐੱਸ ਪੀ ਗਿਲਿਅਨ ਮੈਕੇ ਅਨੁਸਾਰ ਇਸ ਯਾਦਗਾਰ ਦੀ ਬੇਅਦਬੀ ਬਹੁਤ ਮਾੜੀ ਹੈ। ਮੈਕੇ ਦੁਆਰਾ ਜਲਦੀ ਹੀ ਪਾਰਕ ਕਮੇਟੀ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਬੈਂਕਾਕ ਘੁੰਮਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਝਟਕਾ, ਥਾਈਲੈਂਡ ਸਰਕਾਰ ਨੇ ਕੀਤਾ ਵੱਡਾ ਐਲਾਨ