ਸਕਾਟਲੈਂਡ : ਕੋਪ 26 ਦੌਰਾਨ ਡੈਲੀਗੇਟਾਂ ਦੀ ਰਿਹਾਇਸ਼ ਲਈ ਸਮੁੰਦਰੀ ਜਹਾਜ਼ ਪਹੁੰਚਿਆ ਗਲਾਸਗੋ

Thursday, Oct 14, 2021 - 07:47 PM (IST)

ਸਕਾਟਲੈਂਡ : ਕੋਪ 26 ਦੌਰਾਨ ਡੈਲੀਗੇਟਾਂ ਦੀ ਰਿਹਾਇਸ਼ ਲਈ ਸਮੁੰਦਰੀ ਜਹਾਜ਼ ਪਹੁੰਚਿਆ ਗਲਾਸਗੋ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ ’ਚ ਇਸ ਮਹੀਨੇ ਦੇ ਅਖੀਰ ਤੋਂ ਸ਼ੁਰੂ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਵਿਚ ਆਉਣ ਵਾਲੇ ਡੈਲੀਗੇਟਾਂ ਦੀ ਰਿਹਾਇਸ਼ ਵਜੋਂ ਵਰਤੋਂ ਕਰਨ ਲਈ ਇਕ ਸਮੁੰਦਰੀ ਜਹਾਜ਼ ਗਲਾਸਗੋ ਪਹੁੰਚ ਗਿਆ ਹੈ ਅਤੇ ਇਹ ਇਸ ਮੰਤਵ ਲਈ ਆਉਣ ਵਾਲੇ ਦੋ ਜਹਾਜ਼ਾਂ ’ਚੋਂ ਪਹਿਲਾ ਹੈ। ਲਾਤਵੀਆ ਦੇ ਝੰਡੇ ਵਾਲਾ ਇਹ ਰੋਮਾਂਟਿਕਾ ਨਾਂ ਦਾ ਜਹਾਜ਼ ਮੰਗਲਵਾਰ ਨੂੰ ਬਰੇਅਹੈਡ ਸ਼ਾਪਿੰਗ ਸੈਂਟਰ ਕੋਲ ਕਿੰਗ ਜੌਰਜ ਡੌਕ ’ਤੇ ਆਇਆ ਅਤੇ ਜਲਦ ਹੀ ਐਸਟੋਨੀਆ ਤੋਂ ਸਿਲਜਾ ਯੂਰੋਪਾ ਨਾਂ ਦਾ ਜਹਾਜ਼ ਵੀ ਇਸ ਨਾਲ ਸ਼ਾਮਲ ਹੋ ਜਾਵੇਗਾ।

ਸਕਾਟਲੈਂਡ ਪ੍ਰਸ਼ਾਸਨ ਅਨੁਸਾਰ ਲੱਗਭਗ 30,000 ਡੈਲੀਗੇਟਾਂ ਦੇ ਕਲਾਈਡ ਦੇ ਕੋਪ 26 ’ਚ ਸ਼ਾਮਲ ਹੋਣ ਦੀ ਉਮੀਦ ਹੈ, ਜਦਕਿ ਰੋਮਾਂਟਿਕਾ ਅਤੇ ਸਿਲਜਾ ਯੂਰੋਪਾ ਸਮੁੰਦਰੀ ਜਹਾਜ਼ਾਂ ’ਚ 3300 ਦੇ ਕਰੀਬ ਨੂੰ ਰਿਹਾਇਸ਼ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਕੋਪ 26 ਦੇ ਮੱਦੇਨਜ਼ਰ ਸ਼ਹਿਰ ਦੇ ਸਾਰੇ ਹਿੱਸਿਆਂ ਦੇ ਰਿਹਾਇਸ਼ੀ ਸਥਾਨਾਂ ਦੀਆਂ ਕੀਮਤਾਂ ’ਚ ਵਾਧਾ ਵੇਖਿਆ ਗਿਆ ਹੈ। ਕੁਝ ਹੋਟਲ, ਬੀ. ਐਂਡ ਬੀ. ਅਤੇ ਅਪਾਰਟਮੈਂਟਸ ਕਾਨਫਰੰਸ ਦੇ ਸਮੇਂ ਦੌਰਾਨ ਰਹਿਣ ਲਈ 20,000 ਪੌਂਡ ਤੋਂ ਵੱਧ ਦਾ ਖਰਚਾ ਲੈਂਦੇ ਹਨ।
 
 


author

Manoj

Content Editor

Related News