ਸਕਾਟਲੈਂਡ: ਗਲਾਸਗੋ ''ਚ ਹੋਇਆ ਸਕਾਟਿਸ਼ ਸੁਤੰਤਰਤਾ ਮਾਰਚ
Sunday, Aug 15, 2021 - 02:41 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਹਟਾਉਣ ਤੋਂ ਬਾਅਦ ਸਕਾਟਿਸ਼ ਲੋਕਾਂ ਵੱਲੋਂ ਆਜ਼ਾਦੀ ਲਈ ਪਹਿਲਾ ਮਾਰਚ ਗਲਾਸਗੋ ਸ਼ਹਿਰ ਵਿੱਚ ਸ਼ਨੀਵਾਰ ਨੂੰ ਕੱਢਿਆ ਗਿਆ। 'ਸਕਾਟਿਸ਼ ਇੰਡੀਪੈਂਡੈਂਸ ਮੂਵਮੈਂਟ' ਸਮੂਹ ਦੁਆਰਾ ਆਯੋਜਿਤ ਇਸ ਮਾਰਚ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਦੁਪਹਿਰ ਨੂੰ ਕੇਲਵਿੰਗਰੋਵ ਪਾਰਕ ਤੋਂ ਗਲਾਸਗੋ ਗ੍ਰੀਨ ਤੱਕ ਮਾਰਚ ਕੀਤਾ। ਇਸ ਮਾਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸੁਤੰਤਰਤਾ ਪੱਖੀ ਕਾਰਕੁਨਾਂ ਨੇ ਮਾਰਚ ਕਰਨ ਲਈ ਕੋਰੋਨਾ ਪਾਬੰਦੀਆਂ ਕਾਰਨ ਲੰਮੇ ਸਮੇਂ ਦਾ ਇੰਤਜ਼ਾਰ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ - ਫਲੋਰਿਡਾ : ਕੋਵਿਡ-19 ਕਾਰਨ ਤਕਰੀਬਨ 440 ਸਕੂਲੀ ਵਿਦਿਆਰਥੀ ਹੋਏ ਇਕਾਂਤਵਾਸ
ਸਕਾਟਿਸ਼ ਲੋਕਾਂ ਵੱਲੋਂ ਕੋਵਿਡ ਤੋਂ ਪਹਿਲਾਂ ਵੀ ਸਕਾਟਲੈਂਡ ਦੀ ਸੁਤੰਤਰਤਾ ਲਈ ਸਮਰਥਨ ਇਕੱਠਾ ਕਰਨ ਲਈ ਨਿਯਮਿਤ ਰੈਲੀਆਂ ਅਤੇ ਪ੍ਰਦਰਸ਼ਨ ਕੀਤੇ ਗਏ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਸਕਾਟਲੈਂਡ ਦੇ ਦੌਰੇ 'ਤੇ ਆਏ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਸੀ ਕਿ ਇਹ ਸੰਵਿਧਾਨਕ ਤਬਦੀਲੀ ਉਹਨਾਂ ਦੇ ਏਜੰਡੇ ਦਾ ਸਿਖਰ ਨਹੀਂ ਹੈ। ਇਸਦੇ ਇਲਾਵਾ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਦੀ ਸੁਤੰਤਰਤਾ ਸਬੰਧੀ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ ਪਾਉਣ ਉਪਰੰਤ ਵੋਟ ਪਾਉਣ ਦਾ ਵਾਅਦਾ ਵੀ ਕੀਤਾ ਹੋਇਆ ਹੈ।