ਸਕਾਟਲੈਂਡ ''ਚ ਸਾਮਾਨ ਲੈ ਸੇਵਾਵਾਂ ਨੂੰ ਕਰਨਾ ਪੈ ਸਕਦਾ ਹੈ ਪਾਬੰਦੀਆਂ ਦਾ ਸਾਹਮਣਾ

01/10/2021 1:43:39 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਦੇ ਮੰਤਵ ਨਾਲ ਲਗਾਈਆਂ ਗਈਆਂ ਪਾਬੰਦੀਆਂ ਦੇ ਦਾਇਰੇ ਨੂੰ ਕੁੱਝ ਹੋਰ ਵਧਾਇਆ ਜਾ ਸਕਦਾ ਹੈ। ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਸਟ੍ਰੇਨ ਦੇ ਡਰ ਕਾਰਨ ਤਾਲਾਬੰਦੀ ਲਾਗੂ ਕਰਨ ਦੇ ਬਾਵਜੂਦ ਸਕਾਟਲੈਂਡ ਦੀ ਸਰਕਾਰ ਅਨੁਸਾਰ ਕਈ ਲੋਕ ਅਜੇ ਵੀ ਆਵਾਜਾਈ ਕਰ ਰਹੇ ਹਨ। 

ਇਸ ਸੰਬੰਧੀ ਬੋਲਦਿਆਂ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਲੋਕਾਂ ਦੀ ਹਲਚਲ ਨੂੰ ਘੱਟ ਕਰਨ ਲਈ ਤਾਲਾਬੰਦੀ ਦੇ ਹੋਰ ਉਪਾਵਾਂ ਵਿਚ ਕਲਿਕ ਐਂਡ ਕੁਲੈਕਟ ਸੇਵਾਵਾਂ ਭਾਵ ਆਨਲਾਈਨ ਖਰੀਦ ਕੇ ਸਟੋਰ ਤੋਂ ਲੈ ਜਾਣ ਨੂੰ ਵੀ ਸੀਮਤ ਕਰਨਾ ਪੈ ਸਕਦਾ ਹੈ। ਇਸ ਵਿਚ ਭੋਜਨ ਵਰਗੀਆਂ ਜ਼ਰੂਰੀ ਸੇਵਾਵਾਂ ਲਈ ਪਾਬੰਦੀਆਂ ਲਗਾਉਣ ਦੇ ਸੁਝਾਅ ਸ਼ਾਮਲ ਨਹੀਂ ਹੋਣਗੇ ਪਰ ਗ਼ੈਰ-ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਲਈ ਅਜਿਹਾ ਕਰਨਾ ਪੈ ਸਕਦਾ ਹੈ। 

ਨਿਕੋਲਾ ਸਟਰਜਨ ਵਲੋਂ ਟੇਕਵੇਅ ਸੇਵਾਵਾਂ ਭਾਵ ਕੋਈ ਚੀਜ਼ ਲੈ ਜਾਣ 'ਤੇ ਰੋਕ ਲਗਾਉਣ ਦੀ ਗੱਲ ਜੌਨ ਸਵਿੰਨੇ ਦੇ ਬਿਆਨ ਤੋਂ ਬਾਅਦ ਆਈ ਹੈ। ਜ਼ਿਕਰਯੋਗ ਹੈ ਕਿ ਸਕਾਟਲੈਂਡ ਵਿਚ ਪਾਬੰਦੀਆਂ ਦੌਰਾਨ ਵੀ ਬਹੁਤੇ ਲੋਕਾਂ ਦੀਆਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਵਾਜਾਈ ਜਾਰੀ ਹੈ, ਜੋ ਕਿ ਵਾਇਰਸ ਦੇ ਵਾਧੇ ਨੂੰ ਰੋਕਣ ਦੇ ਯਤਨਾਂ ਵਿਚ ਅਟਕਲ ਬਣ ਸਕਦੀ ਹੈ। ਇਸ ਲਈ ਸਰਕਾਰ ਵੱਲੋਂ ਹੋਰ ਸਖ਼ਤੀ ਦੇ ਰੂਪ ਵਜੋਂ ਸਮਾਨ ਲੈ ਜਾਣ ਵਾਲੀਆਂ ਸੇਵਾਵਾਂ ਵਿਚਲੀ ਮਿਲੀ ਢਿੱਲ ਨੂੰ ਸਖ਼ਤ ਕੀਤਾ ਜਾ ਸਕਦਾ ਹੈ।


Lalita Mam

Content Editor

Related News