ਸਕਾਟਲੈਂਡ ਦੇ ਅਰਬਪਤੀ ਦੇ ਤਿੰਨ ਬੱਚੇ ਸ਼੍ਰੀਲੰਕਾ ਧਮਾਕਿਆਂ ''ਚ ਹਲਾਕ

04/23/2019 1:46:51 PM

ਲੰਡਨ (ਭਾਸ਼ਾ)- ਸ਼੍ਰੀਲੰਕਾ ਵਿਚ ਐਤਵਾਰ ਨੂੰ ਹੋਏ ਬੰਬ ਧਮਾਕਿਆਂ ਵਿਚ ਡੈਨਮਾਰਕ ਦੇ ਅਰਬਪਤੀ ਦੇ ਚਾਰ ਬੱਚਿਆਂ ਵਿਚੋਂ ਤਿੰਨ ਦੀ ਮੌਤ ਹੋ ਗਈ। ਇਨ੍ਹਾਂ ਧਮਾਕਿਆਂ ਵਿਚ ਘੱਟੋ-ਘੱਟ 290 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 500 ਹੋਰ ਜ਼ਖਮੀ ਹੋ ਗਏ ਸਨ। ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਐਂਡਰਸ ਹੋਲਚ ਪਾਵਸਨ ਈਸਟਰ ਮੌਕੇ ਛੁੱਟੀਆਂ ਮਨਾਉਣ ਸ਼੍ਰੀਲੰਕਾ ਆਏ ਸਨ। ਇਸ ਦੌਰਾਨ ਧਮਾਕਿਆਂ ਵਿਚ ਉਨ੍ਹਾਂ ਦੇ ਬੱਚਿਆਂ ਦੀ ਮੌਤ ਹੋ ਗਈ ਜਿਨ੍ਹਆਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਹਨ। ਪਾਵਸਨ, ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਹੈ ਅਤੇ ਸਮਝਿਆ ਜਾਂਦਾ ਹੈ ਕਿ ਸਕਾਟਲੈਂਡ ਵਿਚ ਇਹ ਸਭ ਤੋਂ ਵੱਡੀ ਭੂਮੀ ਦੇ ਮਾਲਕ ਹਨ। ਟਾਈਮਜ਼ ਅਖਬਾਰ ਵਿਚ ਆਈਆਂ ਖਬਰਾਂ ਮੁਤਾਬਕ ਕੱਪੜਿਆਂ ਦੀ ਕੌਮਾਂਤਰੀ ਕੰਪਨੀ ਬੇਸਟਸੇਲਰ ਦੀ ਮਾਲਕੀਅਤ ਵੀ ਪਾਵਸਨ ਨੇੜੇ ਹੈ।

ਕੱਪੜੇ ਦੀ ਇਕ ਹੋਰ ਕੰਪਨੀ ਅਸੋਸ ਵਿਚ ਵੀ ਉਨ੍ਹਾਂ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਹੈ। ਉਹ ਬ੍ਰਿਟੇਨ ਦੇ ਸਭ ਤੋਂ ਵੱਡੀ ਜ਼ਮੀਨ ਦੇ ਮਾਲਕ ਹਨ। ਬੈਸਟਸੇਲਰ ਦੇ ਇਕ ਬੁਲਾਰੇ ਨੇ ਈਮੇਲ ਰਾਹੀਂ ਕਿਹਾ ਕਿ ਬਦਕਿਸਮਤੀ ਨਾਲ ਅਸੀਂ ਖਬਰਾਂ ਦੀ ਪੁਸ਼ਟੀ ਕਰ ਸਕਦੇ ਹਨ। ਅਸੀਂ ਆਪਣੇ ਪਰਿਵਾਰ ਦੀ ਨਿੱਜਤਾ ਦਾ ਆਦਰ ਕਰਨ ਦੀ ਅਪੀਲ ਕਰਦੇ ਹਾਂ ਅਤੇ ਇਸ ਲਈ ਅਸੀਂ ਹੋਰ ਕੁਝ ਨਹੀਂ ਕਹਿਣਾ ਹੈ। ਅਰਬਪਤੀ ਅਤੇ ਉਨ੍ਹਾਂ ਦੀ ਪਤਨੀ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਹਮਲੇ ਵਿਚ ਉਨ੍ਹਾਂ ਦੇ ਤਿੰਨ ਬੱਚੇ ਮਾਰੇ ਗਏ ਹਨ। ਹਮਲੇ ਵਿਚ ਤਿੰਨ ਦਿਨ ਪਹਿਲਾਂ ਪਾਵਸਨ ਦੀ ਬੇਟੀ ਅਲਮਾ ਨੇ ਇੰਸਟਾਗ੍ਰਾਮ 'ਤੇ ਆਪਣੇ ਭਰਾਵਾਂ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ। 


Sunny Mehra

Content Editor

Related News