ਸਕਾਟਲੈਂਡ: 120 ਤੋਂ ਵੱਧ ਫੌਜੀ ਟੀਕਾਕਰਨ ਪ੍ਰੋਗਰਾਮ ''ਚ ਕਰਨਗੇ ਸਹਾਇਤਾ

Wednesday, Nov 03, 2021 - 03:19 PM (IST)

ਸਕਾਟਲੈਂਡ: 120 ਤੋਂ ਵੱਧ ਫੌਜੀ ਟੀਕਾਕਰਨ ਪ੍ਰੋਗਰਾਮ ''ਚ ਕਰਨਗੇ ਸਹਾਇਤਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਇਸ ਹਫ਼ਤੇ ਕੋਵਿਡ ਅਤੇ ਫਲੂ ਟੀਕਾਕਰਨ ਪ੍ਰੋਗਰਾਮ ਵਿਚ ਸਹਾਇਤਾ ਲਈ ਹਥਿਆਰਬੰਦ ਬਲਾਂ ਦੇ 120 ਤੋਂ ਵੱਧ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਇਸ ਤਹਿਤ ਕੁੱਲ 100 ਵੈਕਸੀਨੇਟਰਾਂ ਅਤੇ 15 ਨਰਸਾਂ ਕੋਵਿਡ ਅਤੇ ਫਲੂ ਦੇ ਟੀਕਿਆਂ ਲਈ 11 ਸਿਹਤ ਬੋਰਡਾਂ ਵਿਚ ਕੰਮ ਕਰਨਗੀਆਂ। ਇਸ ਦੇ ਇਲਾਵਾ ਕਮਾਂਡ ਅਤੇ ਸਪੋਰਟ ਸਟਾਫ਼ ਦੇ ਵੀ 6 ਮੈਂਬਰ ਹੋਣਗੇ।

ਐੱਨ. ਐੱਚ. ਐੱਸ. ਗ੍ਰਾਮਪੀਅਨ ਅਤੇ ਲੈਨਾਰਕਸ਼ਾਇਰ ਵਿਚ ਸਭ ਤੋਂ ਵੱਧ ਮੈਂਬਰ ਹਿੱਸਾ ਲੈਣਗੇ, ਜਿਸ ਤਹਿਤ 15 ਟੀਕਾਕਰਨ ਕਰਨ ਵਾਲੇ ਅਧਿਕਾਰੀ ਅਤੇ 2 ਨਰਸਾਂ ਟੀਕਾਕਰਨ ਦੇ ਯਤਨਾਂ ਵਿਚ ਸਹਾਇਤਾ ਕਰਨਗੀਆਂ। ਸਿਹਤ ਸਕੱਤਰ ਹਮਜ਼ਾ ਯੂਸਫ ਅਨੁਸਾਰ ਸਕਾਟਲੈਂਡ ਵਿਚ ਸਰਦੀਆਂ ਦਾ ਟੀਕਾਕਰਨ ਪ੍ਰੋਗਰਾਮ ਬਹੁਤ ਵਿਅਸਤ ਹੈ। ਇਸ ਲਈ ਮੌਜੂਦਾ ਸਰੋਤਾਂ ਦੀ ਪੂਰਕ ਲਈ ਫੌਜੀ ਸਹਾਇਤਾ ਦੀ ਦੁਬਾਰਾ ਬੇਨਤੀ ਕੀਤੀ ਗਈ ਹੈ।


author

cherry

Content Editor

Related News