ਸਕਾਟਲੈਂਡ ''ਚ ਭਾਰੀ ਬਰਫ਼ਬਾਰੀ, ਟੁੱਟਿਆ 74 ਸਾਲਾਂ ਦਾ ਰਿਕਾਰਡ
Thursday, Feb 11, 2021 - 06:09 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਬੀਤੇ ਦਿਨੀਂ ਹੋਈ ਭਾਰੀ ਬਰਫ਼ਬਾਰੀ ਨੇ ਤਕਰੀਬਨ 74 ਸਾਲਾਂ ਦਾ ਰਿਕਾਰਡ ਤੋੜਿਆ ਹੈ। ਮੌਸਮ ਮਾਹਿਰਾਂ ਅਨੁਸਾਰ 14 ਇੰਚ ਤੱਕ ਹੋਈ ਬਰਫ਼ਬਾਰੀ ਦੀ ਐਤਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਸਕਾਟਲੈਂਡ ਵਿੱਚ ਹੋਈ ਬਰਫ਼ਬਾਰੀ ਕਾਰਨ ਬੀਤੇ ਦਿਨੀਂ ਤਾਪਮਾਨ -17 ਡਿਗਰੀ ਤੱਕ ਘੱਟ ਨੋਟ ਕੀਤਾ ਗਿਆ ਜਦਕਿ ਇਸ ਡਾਰਸੀ ਨਾਮਕ ਬਰਫੀਲੇ ਤੂਫਾਨ ਨਾਲ ਮੌਸਮ ਹੋਰ ਵੀ ਖਰਾਬ ਹੋ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਮੌਸਮ -20 ਡਿਗਰੀ ਤੱਕ ਡਿੱਗਣ ਦੀ ਵੀ ਸੰਭਾਵਨਾ ਹੈ। ਇਸ ਮਹੀਨੇ ਫਰਵਰੀ ਵਿੱਚ ਯੂਕੇ 'ਚ ਹੁਣ ਤੱਕ ਦਾ ਸਭ ਤੋਂ ਘੱਟ ਰਿਕਾਰਡ ਕੀਤਾ ਤਾਪਮਾਨ -20.6 ਸੈਂਟੀਗ੍ਰੇਡ ਸੀ ਜੋ ਕੇ ਇਸ ਤੋਂ ਪਹਿਲਾਂ 25 ਫਰਵਰੀ, 1947 ਨੂੰ ਵੇਬਰਨ, ਬੈਡਫੋਰਡਸ਼ਾਇਰ ਵਿੱਚ ਰਿਕਾਰਡ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਦੱਸਿਆ ਹੈ ਕਿ ਇੰਗਲੈਂਡ ਦੇ ਦੱਖਣ ਪੂਰਬੀ ਦੇ ਹਿੱਸਿਆਂ ਦੇ ਨਾਲ ਨਾਲ ਮਿਡਲੈਂਡਜ਼, ਉੱਤਰ ਪੂਰਬ ਅਤੇ ਜ਼ਿਆਦਾਤਰ ਸਕਾਟਲੈਂਡ ਵਿੱਚ ਭਾਰੀ ਬਰਫਬਾਰੀ ਕਾਰਨ ਕੰਮਕਾਜ ਪ੍ਰਭਾਵਿਤ ਹੋ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਸਮਾਚਾਰ ਏਜੰਸੀ ਦਾ ਦਾਅਵਾ, ਗਲਵਾਨ ਝੜਪ 'ਚ ਮਾਰੇ ਗਏ ਸਨ 45 ਚੀਨੀ ਸੈਨਿਕ
ਜਿਸ ਦੇ ਤਹਿਤ ਸੜਕਾਂ ਅਤੇ ਰੇਲਵੇ ਸੇਵਾਵਾਂ 'ਤੇ ਅਸਰ ਪੈ ਸਕਦਾ ਹੈ ਅਤੇ ਕਈ ਯਾਤਰਾ ਸੇਵਾਵਾਂ ਰੱਦ ਵੀ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਸਿਹਤ ਮੁਖੀਆਂ ਨੇ ਵੀ ਠੰਡੇ ਮੌਸਮ ਵਿੱਚ ਸਿਹਤ 'ਤੇ ਗੰਭੀਰ ਪ੍ਰਭਾਵ ਪੈਣ ਦੀ ਚਿਤਾਵਨੀ ਦਿੱਤੀ ਹੈ। ਸਿਹਤ ਵਿਭਾਗ ਦੁਆਰਾ ਇਸ ਬਰਫੀਲੇ ਮੌਸਮ ਵਿੱਚ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਮੰਤਵ ਨਾਲ ਘਰਾਂ ਵਿੱਚ ਰਹਿਣ ਦੀ ਤਾਕੀਦ ਕੀਤੀ ਹੈ।
ਨੋਟ- ਸਕਾਟਲੈਂਡ 'ਚ ਹੋਈ ਭਾਰੀ ਬਰਫ਼ਬਾਰੀ, ਕੁਮੈਂਟ ਕਰ ਦਿਓ ਰਾਏ।