ਸਕਾਟਿਸ਼ ਹੈਲਥ ਕੇਅਰ ਵਰਕਰਾਂ ਨੂੰ ਨਵੇਂ ਸਾਲ ''ਚ ਮਿਲੇਗਾ 500 ਪੌਂਡ ਦਾ ''ਧੰਨਵਾਦ'' ਬੋਨਸ

Friday, Dec 25, 2020 - 03:45 PM (IST)

ਸਕਾਟਿਸ਼ ਹੈਲਥ ਕੇਅਰ ਵਰਕਰਾਂ ਨੂੰ ਨਵੇਂ ਸਾਲ ''ਚ ਮਿਲੇਗਾ 500 ਪੌਂਡ ਦਾ ''ਧੰਨਵਾਦ'' ਬੋਨਸ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ ਦੌਰਾਨ ਸਿਹਤ ਕਾਮਿਆਂ ਦੁਆਰਾ ਮਨੁੱਖਤਾ ਦੀ ਸੇਵਾ "ਚ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਸਨਮਾਨ ਦੇਣ ਦੇ ਮੰਤਵ ਨਾਲ ਸਕਾਟਲੈਂਡ ਦੇ ਸਿਹਤ ਕਰਮਚਾਰੀਆਂ ਨੂੰ ਨਵੇਂ ਸਾਲ 2021 'ਚ 500 ਪੌਂਡ ਦੀ ਧੰਨਵਾਦ ਰਾਸ਼ੀ ਅਦਾ ਕਰਨ ਦੀ ਘੋਸ਼ਣਾ ਸਰਕਾਰ ਦੁਆਰਾ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਰੂਲਦਾ ਸਿੰਘ ਕਤਲਕਾਂਡ ਮਾਮਲਾ : ਬ੍ਰਿਟੇਨ 'ਚ ਦੋਸ਼ੀ 3 ਸਿੱਖ ਗ੍ਰਿਫ਼ਤਾਰ

ਇਸ ਯੋਜਨਾ ਤਹਿਤ ਸਟਾਫ ਆਪਣਾ ਬੋਨਸ ਫਰਵਰੀ 2021 ਤੋਂ ਪ੍ਰਾਪਤ ਕਰਨਾ ਸ਼ੁਰੂ ਕਰੇਗਾ ਅਤੇ ਸੋਸ਼ਲ ਕੇਅਰ ਸਟਾਫ ਨੂੰ ਰਾਸ਼ੀ ਦਾ ਭੁਗਤਾਨ ਮਾਰਚ 2021 ਤੋਂ ਸ਼ੁਰੂ ਹੋ ਜਾਵੇਗਾ ਜੋ ਕਿ ਸਿਹਤ ਅਤੇ ਸਮਾਜਕ ਦੇਖਭਾਲ ਕਾਮੇ ਆਪਣੀ ਤਨਖਾਹ ਪ੍ਰਣਾਲੀ ਰਾਹੀਂ ਪ੍ਰਾਪਤ ਕਰਨਗੇ। ਇਸ ਯੋਜਨਾ ਦੀ ਜਾਣਕਾਰੀ ਨਿਕੋਲਾ ਸਟਰਜਨ ਦੁਆਰਾ 30 ਨਵੰਬਰ ਨੂੰ ਐਸ.ਐਨ.ਪੀ. ਦੀ ਵਰਚੁਅਲ ਪਾਰਟੀ ਕਾਨਫਰੰਸ ਵਿੱਚ ਆਪਣੇ ਭਾਸ਼ਣ ਦੌਰਾਨ ਦਿੱਤੀ ਗਈ ਸੀ। ਇਸ ਉਪਰਾਲੇ ਤਹਿਤ ਲੱਗਭਗ 300,000 ਲੋਕ ਇੱਕ ਵਾਰ ਦੇ 500 ਪੌਂਡ ਦੇ ਬੋਨਸ ਦਾ ਲਾਭ ਲੈਣਗੇ। ਨਿਕੋਲਾ ਸਟਰਜਨ ਦੁਆਰਾ ਇਸ ਬੋਨਸ ਰਾਸ਼ੀ ਨੂੰ ਟੈਕਸ ਮੁਕਤ ਕਰਨ ਲਈ ਵੀ ਯੂਕੇ ਸਰਕਾਰ ਨੂੰ ਅਪੀਲ ਕੀਤੀ ਗਈ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News