ਸਕਾਟਲੈਂਡ : 1,35,000 ਵੈਕਸੀਨ ਲਗਾਉਣ ਤੋਂ ਬਾਅਦ ਇਸ ਵੈਕਸੀਨ ਸੈਂਟਰ ਨੂੰ ਕਿਹਾ ਜਾਵੇਗਾ ਅਲਵਿਦਾ

Saturday, Sep 18, 2021 - 04:29 PM (IST)

ਸਕਾਟਲੈਂਡ : 1,35,000 ਵੈਕਸੀਨ ਲਗਾਉਣ ਤੋਂ ਬਾਅਦ ਇਸ ਵੈਕਸੀਨ ਸੈਂਟਰ ਨੂੰ ਕਿਹਾ ਜਾਵੇਗਾ ਅਲਵਿਦਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਐੱਨ. ਐੱਚ. ਐੱਸ. ਟਾਇਸਾਈਡ ਦਾ ਸਟਾਫ ਵੈਕਸੀਨ ਦੀਆਂ ਹਜ਼ਾਰਾਂ ਖੁਰਾਕਾਂ ਦੇਣ ਤੋਂ ਬਾਅਦ ਹੁਣ ਕੋਵਿਡ-19 ਟੀਕੇ ਦੇ ਅਗਲੇ ਪੜਾਅ ’ਤੇ ਜਾਣ ਦੀ ਤਿਆਰੀ ਕਰ ਰਿਹਾ ਹੈ। ਜਿਸ ਦੇ ਲਈ 8 ਮਹੀਨਿਆਂ ਦੌਰਾਨ ਤਕਰੀਬਨ 1,35,000 ਖੁਰਾਕਾਂ ਲੋਕਾਂ ਨੂੰ ਲਗਾਉਣ ਤੋਂ ਬਾਅਦ ਟੀਕਾਕਰਨ ਸਟਾਫ ਵੱਲੋਂ ਡੰਡੀ ਦੇ 'ਕੇਅਰਡ ਹਾਲ' ਵੈਕਸੀਨ ਕੇਂਦਰ ਨੂੰ ਵਿਦਾਈ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਕੇਂਦਰ ’ਚ ਟੀਕਾਕਰਨ ਦਾ ਅੰਤਿਮ ਸੈਸ਼ਨ ਸੋਮਵਾਰ ਨੂੰ ਹੋਵੇਗਾ।

ਇਹ ਵੀ ਪੜ੍ਹੋ : ਭਾਰਤ ਸਰਕਾਰ ਦਾ ਵੱਡਾ ਕਦਮ, ਯੂ. ਕੇ. ਤੇ ਕੈਨੇਡਾ ਦੇ ਨਾਗਰਿਕਾਂ ਨੂੰ ਈ-ਵੀਜ਼ਾ ਦੇਣ ਤੋਂ ਕੀਤਾ ਇਨਕਾਰ

ਐੱਨ. ਐੱਚ. ਐੱਸ. ਟਾਇਸਾਈਡ ਨੇ ਸ਼ੁੱਕਰਵਾਰ ਇਸ ਕਦਮ ਦਾ ਐਲਾਨ ਕਰਦਿਆਂ ਦੱਸਿਆ ਕਿ ਇਥੇ ਖੇਤਰ ਦੇ ਸਾਰੇ ਬਾਲਗਾਂ ਨੂੰ ਟੀਕੇ ਦੀਆਂ ਦੋਵਾਂ ਖੁਰਾਕਾਂ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਸਟਾਫ ਹੁਣ ਕੋਵਿਡ-19 ਵੈਕਸੀਨ ਰੋਲਆਉਟ ਦੇ ਅਗਲੇ ਪੜਾਅ ’ਤੇ ਜਾਣ ਦੀ ਤਿਆਰੀ ਕਰ ਰਿਹਾ ਹੈ, ਜਿਸ ’ਚ 12-15 ਸਾਲ ਦੀ ਉਮਰ ਦੇ ਲੋਕਾਂ ਦੇ ਨਾਲ-ਨਾਲ ਬੂਸਟਰ ਅਤੇ ਮੌਸਮੀ ਫਲੂ ਦੇ ਟੀਕੇ ਸ਼ਾਮਲ ਹਨ। ਨਵੀਂ ਪ੍ਰਕਿਰਿਆ ’ਚ ਡ੍ਰੌਪ-ਇਨ ਸੈਂਟਰ ਡੰਡੀ ਦੇ ਸਾਰੇ ਕਮਿਊਨਿਟੀ ਸਥਾਨਕ ਸਥਾਨਾਂ ’ਤੇ ਜਾਰੀ ਰਹਿਣਗੇ ਅਤੇ ਟੀਕਾਕਰਨ ਟੀਮ ਫਿਰ ਵਿਆਪਕ ਮੌਸਮੀ ਫਲੂ ਅਤੇ ਕੋਵਿਡ ਬੂਸਟਰ ਟੀਕਾਕਰਨ ਪ੍ਰੋਗਰਾਮ ਲਈ ਸਿਟੀ ਸੈਂਟਰ ਦੇ ਇਕ ਨਵੇਂ ਸਥਾਨ ’ਤੇ ਜਾਵੇਗੀ।


author

Manoj

Content Editor

Related News