ਸਕਾਟਲੈਂਡ: ਸਕੂਲਾਂ ''ਚ ਫੇਸ ਮਾਸਕ ਦੇ ਨਿਯਮਾਂ ''ਚ ਫਰਵਰੀ ਦੇ ਅੰਤ ਤੋਂ ਮਿਲੇਗੀ ਢਿੱਲ

Friday, Feb 11, 2022 - 04:38 PM (IST)

ਸਕਾਟਲੈਂਡ: ਸਕੂਲਾਂ ''ਚ ਫੇਸ ਮਾਸਕ ਦੇ ਨਿਯਮਾਂ ''ਚ ਫਰਵਰੀ ਦੇ ਅੰਤ ਤੋਂ ਮਿਲੇਗੀ ਢਿੱਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਹੋਈਆਂ ਪਾਬੰਦੀਆਂ ਵਿਚ ਪੜਾਅਵਾਰ ਢਿੱਲ ਦਿੱਤੀ ਜਾ ਰਹੀ ਹੈ, ਜਿਸ ਤਹਿਤ ਸਕੂਲਾਂ ਲਈ ਮਾਸਕ ਪਹਿਨਣ ਦੇ ਨਿਯਮਾਂ 'ਚ ਫਰਵਰੀ ਦੇ ਅੰਤ ਤੋਂ ਢਿੱਲ ਦਿੱਤੀ ਜਾਵੇਗੀ ਅਤੇ ਸਕਾਟਲੈਂਡ ਵਿਚ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ 28 ਫਰਵਰੀ ਤੋਂ ਕਲਾਸਰੂਮ ਵਿਚ ਚਿਹਰੇ ਨੂੰ ਢਕਣ ਦੀ ਲੋੜ ਨਹੀਂ ਹੋਵੇਗੀ।

ਫ਼ਸਟ ਮਨਿਸਟਰ ਨਿਕੋਲਾ ਸਟਰਜਨ ਨੇ ਕਿਹਾ ਕਿ ਵਿਗਿਆਨਕ ਸਲਾਹਕਾਰਾਂ ਨੇ ਪੜਾਅਵਾਰ ਪਾਬੰਦੀਆਂ ਹਟਾਉਣ ਦੇ ਹਿੱਸੇ ਵਜੋਂ ਇਸ ਕਦਮ ਦਾ ਸਮਰਥਨ ਕੀਤਾ ਹੈ। ਹਾਲਾਂਕਿ ਵਿਦਿਆਰਥੀਆਂ ਨੂੰ ਕਈ ਸਕੂਲੀ ਖੇਤਰਾਂ ਵਿਚ ਅਤੇ ਸਕੂਲ ਦੀਆਂ ਇਮਾਰਤਾਂ ਦੇ ਅੰਦਰ ਘੁੰਮਣ ਵੇਲੇ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ। ਇਸਦੇ ਇਲਾਵਾ ਸਕੂਲ ਅਸੈਂਬਲੀਆਂ, ਮੁਲਾਕਾਤਾਂ ਤੇ ਬਾਕੀ ਪਾਬੰਦੀਆਂ ਨੂੰ ਵੀ ਹਟਾਇਆ ਜਾਣਾ ਹੈ ਅਤੇ ਹੋਰ ਪਾਬੰਦੀਆਂ ਨੂੰ "ਨਿਯਮਿਤ ਸਮੀਖਿਆ ਅਧੀਨ" ਰੱਖਿਆ ਜਾਵੇਗਾ। ਸਟਰਜਨ ਅਨੁਸਾਰ ਇਹ ਤਬਦੀਲੀਆਂ ਵਿਦਿਆਰਥੀਆਂ ਅਤੇ ਸਟਾਫ਼ 'ਤੇ ਲਾਗੂ ਹੋਣਗੀਆਂ। 


author

cherry

Content Editor

Related News