ਸਕਾਟਲੈਂਡ ਨੇ ਗ੍ਰਹਿ ਦਫਤਰ ਨੂੰ ਯੂਰਪੀ ਯੂਨੀਅਨ ਦੇ ਸੈਟਲਮੈਂਟ ਦੀ ਆਖਰੀ ਮਿਤੀ ਵਧਾਉਣ ਲਈ ਕੀਤੀ ਅਪੀਲ
Sunday, May 30, 2021 - 04:04 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੁਆਰਾ ਯੂਰਪੀਅਨ ਯੂਨੀਅਨ ਨਾਲ ਆਪਣਾ ਨਾਤਾ ਤੋੜਨ ਤੋਂ ਬਾਅਦ ਯੂਰਪ ਨਿਵਾਸੀਆਂ ਲਈ ਯੂਕੇ ਵਿੱਚ ਰਹਿਣ ਲਈ ਅਰਜ਼ੀ ਦੇਣ ਦੀ ਆਖਰੀ ਤਰੀਕ 30 ਜੂਨ ਨਿਰਧਾਰਿਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸਕਾਟਲੈਂਡ ਦੀ ਯੂਰਪ ਮਾਮਲਿਆਂ ਨਾਲ ਸੰਬੰਧਿਤ ਮੰਤਰੀ ਨੇ ਗ੍ਰਹਿ ਦਫਤਰ ਨੂੰ ਯੂਰਪੀਅਨ ਸੈਟਲਮੈਂਟ ਯੋਜਨਾ ਲਈ ਮਿਤੀ ਵਧਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਸਕਾਟਲੈਂਡ ਵਿੱਚ ਹਜ਼ਾਰਾਂ ਯੋਗ ਵਿਅਕਤੀਆਂ ਨੇ ਇਸ ਲਈ ਅਜੇ ਅਪਲਾਈ ਨਹੀਂ ਕੀਤਾ ਹੈ।
ਸਕਾਟਲੈਂਡ ਦੀ ਮੰਤਰੀ ਜੇਨੀ ਗਿਲਰੂਥ ਅਨੁਸਾਰ 30 ਜੂਨ ਦੀ ਸਮਾਂ ਸੀਮਾ ਦੇ ਪੂਰਾ ਹੋਣ ਤੱਕ ਜੇਕਰ ਸਕਾਟਲੈਂਡ ਵਿੱਚ ਰਹਿੰਦੇ ਹਜ਼ਾਰਾਂ ਯੂਰਪੀਅਨ ਲੋਕ ਅਰਜੀ ਦੇਣ ਵਿੱਚ ਅਸਫਲ ਰਹਿੰਦੇ ਹਨ ਤਾਂ ਇਹ ਉਹਨਾਂ ਲਈ ਚੰਗਾ ਨਹੀਂ ਹੋਵੇਗਾ। ਯੂਰਪੀ ਲੋਕਾਂ ਦੀ ਰਿਹਾਇਸ਼ ਲਈ ਸੈਕੜੇ ਅਰਜੀਆਂ ਪਿੱਛੇ ਚੱਲ ਰਹੀਆਂ ਹਨ, ਜਿਸ ਲਈ ਅਗਲੇ ਮਹੀਨੇ ਦੇ ਅੰਤ ਵਿੱਚ ਸੈਂਕੜੇ ਹਜ਼ਾਰਾਂ ਯੂਰਪੀਅਨ ਨਾਗਰਿਕਾਂ ਨੂੰ ਸੰਭਾਵਿਤ ਤੌਰ 'ਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।
ਪੜ੍ਹੋ ਇਹ ਅਹਿਮ ਖਬਰ- ਯੂਕੇ: 17 ਮਿਲੀਅਨ ਪੌਂਡ ਕੀਮਤ ਵਾਲੇ ਇਟਾਲੀਅਨ ਕਾਂਸੇ ਦੇ ਮੈਡਲ ਨੂੰ ਨਿਰਯਾਤ ਕਰਨ 'ਤੇ ਲਗਾਈ ਪਾਬੰਦੀ
ਇਸ ਸੰਬੰਧੀ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸੈਟਲਮੈਂਟ ਸਟੇਟਸ ਲਈ 5.4 ਮਿਲੀਅਨ ਅਰਜੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 4.9 ਮਿਲੀਅਨ ਤੋਂ ਵੱਧ ਨੂੰ ਮਨਜ਼ੂਰੀ ਦਿੱਤੀ ਗਈ ਹੈ। ਗਿਲਰਥ ਅਨੁਸਾਰ ਜੇਕਰ ਯੂਰਪੀਅਨ ਯੂਨੀਅਨ ਦੇ ਨਾਗਰਿਕ ਲਈ 30 ਜੂਨ ਦੀ ਆਖਰੀ ਮਿਤੀ ਤੱਕ ਈ ਯੂ ਐਸ ਐਸ ਲਾਗੂ ਨਹੀਂ ਕਰਦੇ ਤਾਂ ਉਹਨਾਂ ਦਾ ਜੀਵਨ ਬਦਲ ਜਾਵੇਗਾ। ਉਹ ਕੰਮ ਕਰਨ, ਅਧਿਐਨ ਕਰਨ, ਲਾਭਾਂ ਦਾ ਦਾਅਵਾ ਕਰਨ, ਕਾਰ ਚਲਾਉਣ ਜਾਂ ਬੈਂਕ ਖਾਤਾ ਖੋਲ੍ਹਣ ਦੇ ਯੋਗ ਨਹੀਂ ਹੋਣਗੇ। ਇਸ ਲਈ ਸਕਾਟਲੈਂਡ ਪ੍ਰਸ਼ਾਸਨ ਵੱਲੋਂ ਦੇਸ਼ ਵਿਚ ਰਹਿੰਦੇ ਹਜ਼ਾਰਾਂ ਯੋਗ ਯੂਰਪੀ ਨਾਗਰਿਕਾਂ ਲਈ ਯੂਕੇ ਸਰਕਾਰ ਨੂੰ 30 ਜੂਨ ਦੀ ਆਖਰੀ ਤਰੀਕ ਵਧਾਉਣ ਦੀ ਮੰਗ ਕੀਤੀ ਗਈ ਹੈ।