ਸਕਾਟਲੈਂਡ ''ਚ ਅਗਲੇ ਹਫ਼ਤੇ ਤੋਂ ਹੋਵੇਗੀ ਯੂਕੇ ਦੇ ਬਾਕੀ ਖੇਤਰਾਂ ''ਚ ਜਾਣ ਦੀ ਆਗਿਆ
Wednesday, Apr 21, 2021 - 12:56 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਦਿੱਤੀਆਂ ਜਾ ਰਹੀਆਂ ਢਿੱਲਾਂ ਦੀ ਅਗਲੀ ਲੜੀ ਵਿੱਚ ਯੂਕੇ ਦੇ ਬਾਕੀ ਖੇਤਰਾਂ 'ਚ ਯਾਤਰਾ ਨੂੰ ਮੁੜ ਬਹਾਲ ਕਰਨਾ ਸ਼ਾਮਿਲ ਹੈ। ਇਸ ਸੰਬੰਧ ਵਿੱਚ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਪੁਸ਼ਟੀ ਕੀਤੀ ਹੈ ਕਿ ਅਗਲੇ ਹਫ਼ਤੇ ਤੋਂ ਅੰਤਰ-ਸਰਹੱਦ ਦੀ ਯਾਤਰਾ ਦੀ ਆਗਿਆ ਹੋਵੇਗੀ, ਜਿਸ ਦੇ ਤਹਿਤ ਸੋਮਵਾਰ ਤੋਂ ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿੱਚ ਸਰਹੱਦ ਪਾਰ ਜਾਣ ਦੀ ਆਗਿਆ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ - ਬ੍ਰਿਟੇਨ ’ਚ ਸ਼ੋਕ ਸਮਾਪਤ ਹੋਣ ਤੋਂ ਬਾਅਦ ਮਹਾਰਾਣੀ ਦੇ ਸਾਸ਼ਨਕਾਲ ਦੇ 70 ਸਾਲ ਪੂਰੇ ਹੋਣ ਦੇ ਆਯੋਜਨ ਸ਼ੁਰੂ
ਇਸਦੇ ਨਾਲ ਹੀ ਸਰਕਾਰ ਦੁਆਰਾ ਸਕਾਟਲੈਂਡ ਨੂੰ ਪੱਧਰ 3 ਦੀਆਂ ਪਾਬੰਦੀਆਂ ਵਿੱਚ ਤਬਦੀਲ ਕੀਤਾ ਗਿਆ ਹੈ। ਯਾਤਰਾ ਦੇ ਨਾਲ ਪੱਬਾਂ, ਰੈਸਟੋਰੈਂਟਾਂ ਅਤੇ ਗੈਰ ਜ਼ਰੂਰੀ ਦੁਕਾਨਾਂ ਨੂੰ ਵੀ ਸੋਮਵਾਰ, 26 ਅਪ੍ਰੈਲ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ। ਇਹਨਾਂ ਨਿਯਮਾਂ ਨੂੰ ਸੌਖਾ ਕਰਦਿਆਂ ਸਟਰਜਨ ਨੇ ਕਿਹਾ ਕਿ ਸਕਾਟਲੈਂਡ ਦੇ ਅੰਦਰ ਬਾਕੀ ਰਹਿੰਦੇ ਯਾਤਰਾ ਨਿਯਮਾਂ ਨੂੰ ਸੋਮਵਾਰ ਨੂੰ ਵਾਪਸ ਲੈ ਲਿਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਕਿਸੇ ਵੀ ਉਦੇਸ਼ ਲਈ ਇੰਗਲੈਂਡ ਅਤੇ ਵੇਲਜ਼ ਵਿੱਚ ਖੁੱਲ੍ਹ ਕੇ ਜਾਣ ਦੀ ਆਗਿਆ ਮਿਲੇਗੀ ਪਰ ਇਸ ਦੇ ਬਾਵਜੂਦ ਅਜੇ ਵੀ ਗੈਰ-ਜ਼ਰੂਰੀ ਵਿਦੇਸ਼ ਯਾਤਰਾ ਅਜੇ ਵੀ ਨਿਯਮਾਂ ਦੇ ਅਧੀਨ ਹੈ।