ਸਕਾਟਲੈਂਡ : ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਪੰਜਵੇਂ ਪਾਤਸ਼ਾਹ ਨੂੰ ਸਮਰਪਿਤ ਛਬੀਲ ਲਗਾਈ

Sunday, Jun 05, 2022 - 06:44 PM (IST)

ਸਕਾਟਲੈਂਡ : ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਪੰਜਵੇਂ ਪਾਤਸ਼ਾਹ ਨੂੰ ਸਮਰਪਿਤ ਛਬੀਲ ਲਗਾਈ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-  ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਪ੍ਰਸਿੱਧ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਨਾਲ ਮਨਾਇਆ ਗਿਆ। ਇਸ ਸਮੇਂ ਸੇਵਾਦਾਰ ਸੰਗਤਾਂ ਵੱਲੋਂ ਛਬੀਲ ਲਗਾਈ ਗਈ ਜਿਸ ਦੌਰਾਨ ਆਉਂਦੇ ਜਾਂਦੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਛਕਾਇਆ ਗਿਆ।

ਇਹ ਵੀ ਪੜ੍ਹੋ :ਜਥੇਦਾਰ ਹਰਪ੍ਰੀਤ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਸਰਨਾ ਨੇ ਦਿੱਤਾ ਅਹਿਮ ਬਿਆਨ

PunjabKesari

ਇਸ ਸਮੇਂ ਹੋਏ ਧਾਰਮਿਕ ਸਮਾਗਮ ਦੌਰਾਨ ਗੁਰੂਘਰ ਦੇ ਵਜ਼ੀਰ ਭਾਈ ਸੁਖਬੀਰ ਸਿੰਘ ਤੇ ਭਾਈ ਭਲਵਿੰਦਰ ਸਿੰਘ ਦੇ ਜੱਥੇ ਵੱਲੋਂ ਕੀਰਤਨ ਰਾਹੀਂ ਗੁਰੂ ਸਾਹਿਬ ਦਾ ਜਸ ਗਾਇਨ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਗੁਰੂ ਸਾਹਿਬ ਜੀ ਦੀ ਕੁਰਬਾਨੀ ਨੂੰ ਮਨ ਵਿੱਚ ਵਸਾ ਕੇ ਸਬਰ ਸੰਤੋਖੀ ਜੀਵਨ ਜਿਉਣ ਦੇ ਰਾਹ ਤੁਰਨ ਦਾ ਸੁਨੇਹਾ ਦਿੱਤਾ।

ਇਹ ਵੀ ਪੜ੍ਹੋ :ਟਰਾਂਸਪੋਰਟ ਮੰਤਰੀ ਦੇ ਆਦੇਸ਼ਾਂ 'ਤੇ ਸਰਕਾਰੀ ਬੱਸਾਂ ਦੇ ਐਡਵਾਂਸ ਬੁੱਕਰਜ਼ ਵਿਰੁੱਧ ਮਾਮਲਾ ਦਰਜ

PunjabKesari

ਇਸ ਸਮਾਗਮ ਦੌਰਾਨ ਸਕਾਟਲੈਂਡ ਦੇ ਦੂਰ-ਦੁਰਾਡੇ ਇਲਾਕਿਆਂ 'ਚੋਂ ਸੰਗਤਾਂ ਨੇ ਸ਼ਰਧਾਪੂਰਵਕ ਸ਼ਮੂਲੀਅਤ ਕੀਤੀ। ਲਗਾਈ ਗਈ ਛਬੀਲ ਦੌਰਾਨ ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ, ਨਿਰੰਜਨ ਸਿੰਘ ਬਿਨਿੰਗ, ਡਾ. ਇੰਦਰਜੀਤ ਸਿੰਘ, ਇਤਿਹਾਸ ਯੂਕੇ ਸੰਸਥਾ ਦੇ ਮੁੱਖ ਬੁਲਾਰੇ ਹਰਪਾਲ ਸਿੰਘ, ਕਵਲਦੀਪ ਸਿੰਘ, ਸੰਤੋਖ ਸਿੰਘ ਸੋਹਲ ਤੇ ਰਵੀ ਕੁਮਾਰ ਆਦਿ ਸੇਵਾਦਾਰਾਂ ਨੇ ਸੇਵਾ ਨਿਭਾਈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਸਰਨਾ, ਪਰਿਵਾਰ ਨੂੰ ਚੋਣ ਲੜਨ ਦੀ ਕੀਤੀ ਬੇਨਤੀ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News