ਸਕਾਟਲੈਂਡ ''ਚ ਬਰਿਊ ਡਾਗ ਨੇ ਕੀਤੀ ਆਪਣੇ ਬਾਰਾਂ ਨੂੰ ਟੀਕਾਕਰਨ ਲਈ ਵਰਤਣ ਦੀ ਪੇਸ਼ਕਸ਼

Friday, Jan 01, 2021 - 01:50 PM (IST)

ਸਕਾਟਲੈਂਡ ''ਚ ਬਰਿਊ ਡਾਗ ਨੇ ਕੀਤੀ ਆਪਣੇ ਬਾਰਾਂ ਨੂੰ ਟੀਕਾਕਰਨ ਲਈ ਵਰਤਣ ਦੀ ਪੇਸ਼ਕਸ਼

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾਵਾਇਰਸ ਟੀਕਾਕਰਨ ਦੀ ਪ੍ਰਕਿਰਿਆ ਨੂੰ ਰਫਤਾਰ ਦੇਣ ਅਤੇ ਜ਼ਿਆਦਾ ਲੋਕਾਂ ਨੂੰ ਟੀਕਾ ਲਗਾਉਣ ਦੇ ਮੰਤਵ ਨਾਲ ਪੱਬ ਚੇਨ ਬਰਿਊ ਡਾਗ ਨੇ ਐਨ.ਐਚ.ਐਸ. ਨੂੰ ਇਸ ਕੰਪਨੀ ਦੇ ਬਾਰਾਂ ਨੂੰ ਕੋਰੋਨਾ ਟੀਕਾਕਰਨ ਲਈ ਟੀਕਾ ਕੇਂਦਰਾਂ ਦੇ ਤੌਰ 'ਤੇ ਵਰਤਣ ਦੀ ਪੇਸ਼ਕਸ਼ ਕੀਤੀ ਹੈ। ਪੱਬ ਚੇਨ ਵੱਲੋਂ ਇਹ ਸੁਝਾਅ ਦਿੱਤੇ ਜਾਣ ਤੋਂ ਬਾਅਦ ਨਿਕੋਲਾ ਸਟਰਜਨ ਨੇ ਕੰਪਨੀ ਦਾ ਧੰਨਵਾਦ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਅੰਤਰਰਾਸ਼ਟਰੀ ਪੱਧਰ 'ਤੇ ਹੰਗਾਮੇ ਦੇ ਬਾਵਜੂਦ, ਚੀਨ ਨੇ 10 ਕਾਰਕੁਨਾਂ ਨੂੰ ਸੁਣਾਈ ਸਜ਼ਾ

ਇਸ ਬੀਅਰ ਕੰਪਨੀ ਦੇ ਅਧਿਕਾਰੀ ਜੇਮਜ਼ ਵਾਟ ਮੁਤਾਬਕ, ਟੀਕੇ ਲਗਾਉਣ ਲਈ ਬਾਰਾਂ ਵਿੱਚ ਵੱਡੇ ਫਰਿੱਜ ਅਤੇ ਉਡੀਕ ਖੇਤਰ ਮੁਫਤ ਦਿੱਤੇ ਜਾਣਗੇ। ਬਰਿਊ ਡਾਗ ਨੇ ਸਟਰਜਨ ਅਤੇ ਬ੍ਰਿਟੇਨ ਦੇ ਸਿਹਤ ਸਕੱਤਰ ਮੈਟ ਹੈਨਕਾਕ ਨੂੰ ਟਵੀਟ ਕਰਕੇ ਬਰਿਊ ਡਾਗ ਦੇ ਸਥਾਨਾਂ ਦੀ ਟੀਕਾਕਰਨ ਲਈ ਵਰਤੋਂ ਕਰਨ ਦੇ ਨਾਲ, ਵਿਸ਼ਾਲ ਰੈਫ੍ਰਿਜਰੇਟਰ, ਟੀਕਾਕਰਨ ਲਈ ਵੱਖਰੇ ਕਮਰੇ ਅਤੇ ਪ੍ਰਬੰਧ ਕਰਨ ਵਾਲੀ ਟੀਮ ਹੋਣ ਦੀ ਗੱਲ ਕਹੀ। ਜਵਾਬ ਵਿੱਚ ਸਟਰਜਨ ਨੇ ਇਸ ਪੱਬ ਚੇਨ ਦਾ ਧੰਨਵਾਦ ਕਰਦਿਆਂ ਇਸ ਪ੍ਰਸਤਾਵ ਨੂੰ ਅੱਗੇ ਟੀਕਾਕਰਨ ਟੀਮ ਕੋਲ ਭੇਜਣ ਦਾ ਭਰੋਸਾ ਦਿੱਤਾ ਹੈ। ਬਰਿਊ ਡਾਗ ਗਲਾਸਗੋ ਵਿੱਚ ਮਰਚੈਂਟ ਸਿਟੀ ਅਤੇ ਕੇਲਵਿੰਗਰੋਵ ਸਮੇਤ ਦੇਸ਼ ਭਰ ਵਿੱਚ ਬਾਰ ਚਲਾਉਂਦਾ ਹੈ। ਕੰਪਨੀ ਦੇ ਇੱਕ ਬੁਲਾਰੇ ਮੁਤਾਬਕ, ਇਹ ਪੱਬ ਚੇਨ ਸਰਕਾਰ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ ਅਤੇ ਤੇਜ਼ ਤੇ ਪ੍ਰਭਾਵਸ਼ਾਲੀ ਟੀਕਾਕਰਨ ਵਿੱਚ ਹਰ ਸੰਭਵ ਸਹਾਇਤਾ ਕਰਨ ਤਿਆਰ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News