ਸਕਾਟਲੈਂਡ: ਬਿਸ਼ਪਬ੍ਰਿਗਸ ਅਕੈਡਮੀ ਨੂੰ ਮਿਲਿਆ ਦਹਾਕੇ ਦਾ ਸਕਾਟਿਸ਼ ਸਟੇਟ ਸੈਕੰਡਰੀ ਸਕੂਲ ਹੋਣ ਦਾ ਮਾਣ

Saturday, Dec 04, 2021 - 12:07 AM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਟ ਦੇ ਕਸਬੇ ਬਿਸ਼ਪਬ੍ਰਿਗਸ ਨੂੰ ਵਿੱਦਿਅਕ ਖੇਤਰ 'ਚ ਵੱਡਾ ਮਾਣ ਮਿਲਿਆ ਹੈ। ਜਿਸ ਤਹਿਤ ਬਿਸ਼ਪਬ੍ਰਿਗਸ ਅਕੈਡਮੀ ਨੂੰ ਇਸ ਦਹਾਕੇ ਦਾ ਸਕਾਟਿਸ਼ ਸਟੇਟ ਸੈਕੰਡਰੀ ਸਕੂਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਹ ਸਨਮਾਨ "ਸੰਡੇ ਟਾਈਮਜ਼ ਪੇਰੈਂਟ ਪਾਵਰ ਸਕੂਲ ਗਾਈਡ 2022" ਦੁਆਰਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਨਮਾਨ ਦੀ ਚੋਣ ਕਰਨ ਲਈ ਵਿੱਦਿਅਕ ਅਦਾਰੇ ਦੀ ਕੁਸ਼ਲਤਾ, ਮਿਹਨਤ, ਭਰੋਸੇਯਗਤਾ ਅਤੇ ਉੱਚ ਅਕਾਦਮਿਕ ਮਾਪਦੰਡਾਂ ਨੂੰ ਧਿਆਨ 'ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ 'ਓਮੀਕ੍ਰੋਨ' ਦਾ ਪਹਿਲਾ ਮਾਮਲਾ ਆਇਆ ਸਾਹਮਣੇ

"ਸੰਡੇ ਟਾਈਮਜ਼ ਪੇਰੈਂਟ ਪਾਵਰ ਸਕੂਲ ਗਾਈਡ 2022" ਵੱਲੋਂ ਸ਼ੁੱਕਰਵਾਰ (3 ਦਸੰਬਰ) ਸਕਾਟਲੈਂਡ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਦੇ ਖੁਲਾਸੇ ਦੌਰਾਨ ਇਸ ਸੰਸਥਾ ਦੀ ਪ੍ਰਾਪਤੀ ਦੀ ਘੋਸ਼ਣਾ ਕੀਤੀ ਗਈ। 2018 ਅਤੇ 2019 ਵਿੱਚ ਆਪਣੇ ਨਤੀਜਿਆਂ ਦੇ ਆਧਾਰ 'ਤੇ ਸਕਾਟਲੈਂਡ ਵਿੱਚ 10ਵੇਂ ਸਥਾਨ 'ਤੇ ਰਹੀ ਬਿਸ਼ਪਬ੍ਰਿਗਸ ਅਕੈਡਮੀ ਸੰਡੇ ਟਾਈਮਜ਼ ਦੀ ਦਰਜਾਬੰਦੀ ਦੇ ਉੱਪਰਲੇ ਸਥਾਨਾਂ 'ਤੇ ਪਹੁੰਚ ਗਈ ਹੈ। ਇਹ ਸਥਾਨਕ ਸਕੂਲ 2011 ਵਿੱਚ ਹੀ ਸਿਖਰਲੇ 50 'ਚ ਸ਼ਾਮਲ ਹੋਇਆ ਸੀ।

ਇਹ ਵੀ ਪੜ੍ਹੋ : ਡੈਲਟਾ ਵੇਰੀਐਂਟ ਵਿਰੁੱਧ ਕੀਤੇ ਗਏ ਉਪਾਅ ਓਮੀਕ੍ਰੋਨ ਨਾਲ ਨਜਿੱਠਣ 'ਚ ਵੀ ਕਾਰਗਰ : WHO

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News