ਸਕਾਟਲੈਂਡ: ਲੇਬਰ ਨੇਤਾ ਅਨਸ ਸਰਵਰ ਤੇ ਫਸਟ ਮਨਿਸਟਰ ਨਿਕੋਲਾ ਚੋਣਾਂ ''ਚ ਆਹਮੋ ਸਾਹਮਣੇ

Monday, Mar 22, 2021 - 01:16 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਲੇਬਰ ਪਾਰਟੀ ਦੇ ਨਵੇਂ ਨੇਤਾ ਅਨਸ ਸਰਵਰ ਸਕਾਟਲੈਂਡ ਦੀ ਮੌਜੂਦਾ ਫਸਟ ਮਨਿਸਟਰ ਨਿਕੋਲਾ ਸਟਾਰਜਨ ਨੂੰ ਉਸ ਦੇ ਹੀ ਚੋਣ ਹਲਕੇ ਵਿੱਚ ਟੱਕਰ ਦੇ ਕੇ ਬਾਹਰ ਕੱਢਣ ਦੀ ਤਿਆਰੀ ਕਰ ਰਹੇ ਹਨ। ਅਨਸ ਸਰਵਰ ਨੇ ਮਈ ਵਿੱਚ ਹੋਲੀਰੂਡ ਚੋਣਾਂ ਦੌਰਾਨ ਗਲਾਸਗੋ ਸਾਊਥਸਾਈਡ ਵਿੱਚ ਫਸਟ ਮਨਿਸਟਰ ਨੂੰ ਚੁਣੌਤੀ ਦੇ ਕੇ ਆਪਣੀ ਪਾਰਟੀ ਨੂੰ ਵਾਪਸ ਉਭਾਰਨ ਦੀ ਸਹੁੰ ਖਾਧੀ ਹੈ। 

ਬਰਤਾਨਵੀ ਰਾਜਨੀਤੀ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋ ਵੱਡੇ ਨੇਤਾ ਇੱਕੋ ਸੀਟ ‘ਤੇ ਚੋਣ ਲੜਨਗੇ। ਸਰਵਰ ਅਨੁਸਾਰ 10,000 ਦੇ ਕਰੀਬ ਬਹੁਮਤ ਨਾਲ ਇਹ ਹਲਕਾ ਸਟਰਜਨ ਦਾ ਹੋ ਸਕਦਾ ਹੈ ਪਰ ਸਰਵਰ ਨੇ ਇਸ ਹਲਕੇ ਨੂੰ ਉਸ ਦਾ ਘਰ ਦੱਸਿਆ ਹੈ। ਉਸ ਨੇ ਕਿਹਾ ਕਿ ਗਲਾਸਗੋ ਦੇ ਦੱਖਣ ਵਾਲੇ ਪਾਸੇ ਉਹ ਪਲਿਆ ਹੈ ਅਤੇ ਇੱਥੇ ਹੀ ਰਹਿੰਦਾ ਹੈ। ਰਿਚਰਡ ਲਿਓਨਾਰਡ ਦੇ ਜਨਵਰੀ ਵਿੱਚ ਅਹੁਦਾ ਛੱਡਣ ਤੋਂ ਬਾਅਦ ਸਰਵਰ (37) ਨੇ ਐਮ ਐਸ ਪੀ ਮੋਨਿਕਾ ਲੈਨਨ ਨੂੰ ਹਰਾ ਕੇ ਸਕਾਟਲੈਂਡ ਦੇ ਲੇਬਰ ਲੀਡਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ -ਸੋਸ਼ਲ ਮੀਡੀਆ 'ਤੇ ਵਾਪਸੀ ਦੀ ਤਿਆਰੀ 'ਚ ਟਰੰਪ, ਸ਼ੁਰੂ ਕਰ ਸਕਦੇ ਹਨ ਆਪਣੀ ਸਾਈਟ

ਸਰਵਰ ਅਨੁਸਾਰ ਇਸ ਖੇਤਰ ਵਿੱਚ ਰਿਹਾਇਸ਼, ਸੁਰੱਖਿਆ, ਮਾਨਸਿਕ ਸਿਹਤ, ਨਸ਼ਿਆਂ, ਨੌਜਵਾਨਾਂ ਦੀ ਬੇਰੁਜ਼ਗਾਰੀ, ਸਿਹਤ ਅਤੇ ਸਮਾਜਕ ਦੇਖਭਾਲ ਦੇ ਬਹੁਤ ਵੱਡੇ ਮੁੱਦੇ ਹਨ, ਜਿਹਨਾਂ 'ਤੇ ਨਿਕੋਲਾ ਸਟਾਰਜਨ ਨੇ ਧਿਆਨ ਨਹੀਂ ਦਿੱਤਾ। ਅਨਸ ਸਰਵਰ ਦੇ ਇਸ ਜੁਰਅਤ ਭਰੇ ਬਿਆਨ ਨੇ ਫਿਲਹਾਲ ਸਕਾਟਲੈਂਡ ਦੀ ਸਿਆਸਤ ਵਿੱਚ ਗਰਮਾਹਟ ਪੈਦਾ ਕਰ ਦਿੱਤੀ ਹੈ। ਪਾਰਟੀ ਲੀਡਰ ਦੇ ਠੋਸ ਫੈਸਲੇ ਸਕਾਟਿਸ਼ ਲੇਬਰ ਪਾਰਟੀ ਦੇ ਵਰਕਰਾਂ ਦੇ ਹੌਸਲੇ ਬੁਲੰਦ ਕਰਨ ਵਿੱਚ ਕਿੰਨੇ ਕੁ ਸਹਾਈ ਹੁੰਦੇ ਹਨ, ਇਹ ਵਕਤ ਹੀ ਦੱਸੇਗਾ ਪਰ ਹਾਲ ਦੀ ਘੜੀ ਅਨਸ ਸਰਵਰ ਨੇ ਹਮਲਾਵਰ ਰੁਖ਼ ਅਪਣਾਇਆ ਹੋਇਆ ਹੈ।


Vandana

Content Editor

Related News