ਸਕਾਟਲੈਂਡ: ਜੈਵ ਵਿਭਿੰਨਤਾ ਦੀ ਰੱਖਿਆ ਲਈ 12.5 ਮਿਲੀਅਨ ਪੌਂਡ ਫੰਡ ਦਾ ਐਲਾਨ
Thursday, Jan 13, 2022 - 02:41 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਸਰਕਾਰ ਵੱਲੋਂ ਵਾਤਾਵਰਣ, ਜੈਵ ਵਿਭਿੰਨਤਾ ਆਦਿ ਨੂੰ ਸੁਰੱਖਿਅਤ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਸਰਕਾਰ ਵੱਲੋਂ ਜ਼ਮੀਨ ਅਤੇ ਸਮੁੰਦਰ 'ਤੇ ਸਕਾਟਲੈਂਡ ਦੇ ਕੁਦਰਤੀ ਵਾਤਾਵਰਣ ਨੂੰ ਸੰਭਾਲਣ ਵਿੱਚ ਮਦਦ ਕਰਨ ਵਾਲੇ ਪ੍ਰਾਜੈਕਟਾਂ ਨੂੰ ਲਈ 12.5 ਮਿਲੀਅਨ ਦੇ ਫੰਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ - ਯੂਕੇ ਨੇ ਭਾਰਤ ਨਾਲ FTA ਗੱਲਬਾਤ ਸ਼ੁਰੂ ਕਰਨ ਦਾ ਕੀਤਾ ਐਲਾਨ
ਇਹ ਸਾਲਾਨਾ ਨੇਚਰ ਰੀਸਟੋਰੇਸ਼ਨ ਫੰਡ ਦਾ ਉਦੇਸ਼ ਜਲਵਾਯੂ ਪਰਿਵਰਤਨ ਅਤੇ ਜੈਵ ਵਿਭਿੰਨਤਾ ਦੇ ਨੁਕਸਾਨ ਦੇ ਮਾੜੇ ਪ੍ਰਭਾਵਾਂ ਦਾ ਮੁਕਾਬਲਾ ਕਰਨਾ ਹੈ। ਇਸ ਦੀ ਸ਼ੁਰੂਆਤ ਬੁੱਧਵਾਰ ਨੂੰ ਕੀਤੀ ਗਈ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਦੇਸ਼ ਦੀਆਂ ਸਪੀਸੀਜ਼, ਵੁੱਡਲੈਂਡਜ਼, ਨਦੀਆਂ ਅਤੇ ਸਮੁੰਦਰਾਂ ਨੂੰ ਰਿਕਵਰੀ ਦੇ ਰਸਤੇ 'ਤੇ ਵਾਪਸ ਆਉਣ ਵਿੱਚ ਮਦਦ ਕਰੇਗਾ। ਜੈਵ ਵਿਭਿੰਨਤਾ ਮੰਤਰੀ ਲੋਰਨਾ ਸਲੇਟਰ ਅਨੁਸਾਰ ਸਕਾਟਲੈਂਡ ਦਾ ਕੁਦਰਤੀ ਵਾਤਾਵਰਣ ਪਹਿਲਾਂ ਹੀ ਬਹੁਤ ਜ਼ਿਆਦਾ ਵਿਗੜਿਆ ਹੋਇਆ ਹੈ ਅਤੇ ਇੱਥੇ ਜੰਗਲੀ ਜੀਵ ਘੱਟ ਰਹੇ ਹਨ। ਇਸ ਲਈ ਸਕਾਟਲੈਂਡ ਵਿੱਚ ਪ੍ਰਜਾਤੀਆਂ ਦੀ ਸੁਰੱਖਿਆ ਅਤੇ ਕੁਦਰਤ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ।