ਸਕਾਟਲੈਂਡ: ਕੋਵਿਡ ਪਾਬੰਦੀਆਂ ਕਾਰਨ 2021 ਦੀ ''ਗ੍ਰੇਟ ਸਕਾਟਿਸ਼ ਰਨ'' ਹੋਈ ਰੱਦ
Wednesday, Jul 14, 2021 - 03:34 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਇਸ ਸਾਲ ਹੋਣ ਵਾਲੀ 'ਗ੍ਰੇਟ ਸਕਾਟਿਸ਼ ਰਨ' ਨੂੰ ਚੱਲ ਰਹੀਆਂ ਕੋਰੋਨਾ ਵਾਇਰਸ ਪਾਬੰਦੀਆਂ ਦੇ ਨਤੀਜੇ ਵਜੋਂ ਪ੍ਰਬੰਧਕਾਂ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਈਵੈਂਟ ਦੇ ਪ੍ਰਬੰਧਕਾਂ ਨੇ ਮੰਗਲਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਇਸ ਸਾਲ 3 ਅਕਤੂਬਰ ਨੂੰ ਹੋਣ ਵਾਲਾ ਇਹ ਪ੍ਰੋਗਰਾਮ ਹੁਣ ਯੋਜਨਾ ਅਨੁਸਾਰ ਨਹੀਂ ਕੀਤਾ ਜਾਵੇਗਾ।
ਅਕਤੂਬਰ ਮਹੀਨੇ ਤੱਕ ਕੋਰੋਨਾ ਪਾਬੰਦੀਆਂ ਦੇ ਹਟਾਏ ਜਾਣ ਦੀ ਸੰਭਾਵਨਾ ਦੇ ਬਾਵਜੂਦ, ਦ ਗ੍ਰੇਟ ਰਨ ਕੰਪਨੀ ਅਨੁਸਾਰ ਇਸ ਪ੍ਰੋਗਰਾਮ ਦੀ ਯੋਜਨਾਬੰਦੀ ਅਤੇ ਮਾਰਕੀਟਿੰਗ ਲਈ ਜਿਆਦਾ ਨਿਸ਼ਚਿਤਤਾ ਅਤੇ ਸੁਰੱਖਿਆ ਦੀ ਲੋੜ ਪਵੇਗੀ। ਪ੍ਰਬੰਧਕਾਂ ਅਨੁਸਾਰ ਜਿਸ ਕਿਸੇ ਨੇ ਵੀ ਇਸ ਈਵੈਂਟ ਲਈ ਜਗ੍ਹਾ ਖਰੀਦੀ ਹੈ ਉਹ ਅਗਲੇ ਸਾਲ ਲਈ ਤਬਦੀਲ ਹੋ ਜਾਵੇਗੀ ਤੇ ਜੇਕਰ ਕਿਸੇ ਲਈ 2022 ਦੀ ਈਵੈਂਟ ਲਈ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਰਿਫੰਡ ਲਈ ਅਰਜ਼ੀ ਦੇ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ - ਯੂਕੇ: ਫੁੱਟਬਾਲ ਖਿਡਾਰੀ ਮਾਰਕਸ ਰਸ਼ਫੋਰਡ ਦੇ ਸਨਮਾਨ ਅਤੇ ਨਸਲਵਾਦ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ
ਇਸ ਈਵੈਂਟ ਦੇ ਮੁੱਖ ਕਾਰਜਕਾਰੀ ਪਾਲ ਫੋਸਟਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਅਕਤੂਬਰ ਵਿੱਚ ਯੋਜਨਾ ਅਨੁਸਾਰ ਗ੍ਰੇਟ ਸਕਾਟਿਸ਼ ਦੌੜ ਦਾ ਆਯੋਜਨ ਨਹੀਂ ਕਰ ਸਕਾਂਗੇ। ਉਹਨਾਂ ਦੱਸਿਆ ਕਿ ਇੱਕ ਵਰਚੁਅਲ ਬਦਲ, ਗ੍ਰੇਟ ਸਕਾਟਿਸ਼ ਰਨ ਸੋਲੋ, ਅਜੇ ਵੀ ਐਂਟਰੀਆਂ ਲਈ ਖੁੱਲ੍ਹਾ ਹੈ।