ਆਉਣ ਵਾਲੀ ਹੈ ਜਲ ਪਰਲੋ, ਵਿਗਿਆਨੀਆਂ ਦੀ ਚਿਤਾਵਨੀ
Sunday, Nov 02, 2025 - 02:51 AM (IST)
ਇੰਟਰਨੈਸ਼ਨਲ ਡੈਸਕ - ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ 275 ਸਾਲਾਂ ’ਚ ਧਰਤੀ ’ਤੇ ਇਕ ਵੱਡੀ ਜਲ ਪਰਲੋ ਆਉਣ ਵਾਲੀ ਹੈ। ਸਾਲ 2300 ਤਕ ਐਂਟਾਰਕਟਿਕਾ ਦੀ ਅੱਧੀ ਤੋਂ ਜ਼ਿਆਦਾ ਬਰਫ ਪਿਘਲ ਜਾਵੇਗੀ ਅਤੇ ਸਮੁੰਦਰੀ ਪਾਣੀ ਦਾ ਪੱਧਰ 32 ਫੁੱਟ ਵਧ ਜਾਵੇਗਾ ਮਤਲਬ ਦੁਨੀਆ ਦੇ ਜਲ ਪੱਧਰ ’ਚ 10 ਮੀਟਰ ਦਾ ਵਾਧਾ ਹੋ ਜਾਵੇਗਾ।
ਪੈਰਿਸ ਦੀ ਸੋਰਬੋਨ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇੰਗਲੈਂਡ ਦਾ ਹਲ ਸਿਟੀ, ਗਲਾਸਗੋ ਤੇ ਬ੍ਰਿਸਟਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਜਾਣਗੇ। ਅਮਰੀਕਾ ’ਚ ਹਿਊਸਟਨ, ਨਿਊ ਓਰਲੈਂਡ ਤੇ ਮਿਆਮੀ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣਾ ਪਵੇਗਾ।
